ਜਾਣੋ ਭਾਰਤ 'ਚ ਹੋਣ ਵਾਲੇ WWE ਲਾਈਵ ਈਵੈਂਟ ਦਾ ਪੂਰਾ ਸ਼ੈਡਿਊਲ

12/08/2017 12:52:17 PM

ਨਵੀਂ ਦਿੱਲੀ (ਬਿਊਰੋ)— ਡਬਲਿਊ.ਡਬਲਿਊ.ਈ. ਲਾਈਵ ਟੂਰ 2017 ਇਸ ਸ਼ਨੀਵਾਰ ਨੂੰ ਭਾਰਤ 'ਚ ਆਪਣੀ ਜਗ੍ਹਾ ਲੈਣ ਵਾਲਾ ਹੈ ਕਿਉਂਕਿ ਭਾਰਤ 'ਚ ਡਬਲਿਊ.ਡਬਲਿਊ.ਈ. ਪ੍ਰਸ਼ੰਸਕਾਂ ਨੂੰ ਸ਼ਾਨਦਾਰ ਸਾਲ ਦੇ ਐਂਡ ਦਾ ਜਸ਼ਨ ਮਨਾਉਣ ਦੀ ਉਮੀਦ ਹੈ। ਦੱਸ ਦਈਏ ਕਿ ਡਬਲਿਊ.ਡਬਲਿਊ.ਈ. ਚੈਂਪੀਅਨ ਜਿੰਦਰ ਮਾਹਲ ਜੋ ਕਿ ਮੂਲ ਰੂਪ ਤੋਂ ਕਨੇਡਾ ਦੇ ਹਨ ਪਰ ਭਾਰਤ ਵਲੋਂ ਪ੍ਰਤੀਨਿਧੀ ਹਨ ਤੇ ਮੇਨ ਈਵੈਂਟ 'ਚ ਉਨ੍ਹਾਂ ਦਾ ਮੁਕਾਬਲਾ ਟ੍ਰਿਪਲ ਐੱਚ ਨਾਲ ਹੋਵੇਗਾ।
PunjabKesari
9 ਦਸੰਬਰ ਨੂੰ ਇਸ ਸਟੇਡੀਅਮ 'ਚ ਹੋਵੇਗਾ ਲਾਈਵ ਈਵੈਂਟ
ਡਬਲਿਊ.ਡਬਲਿਊ.ਈ. ਲਾਈਵ ਮੂਲ ਰੂਪ ਨਾਲ ਭਾਰਤ 'ਚ 2 ਦਿਨਾਂ 'ਚ ਹੋਣਾ ਤੈਅ ਸੀ ਪਰ ਆਖਰੀ ਮਿੰਟ ਦੀ ਯੋਜਨਾ ਨੇ ਡਬਲਿਊ.ਡਬਲਿਊ.ਈ. ਨੂੰ ਭਾਰਤ 'ਚ ਆਪਣੇ ਇਸ ਸ਼ੋਅ ਨੂੰ ਘੱਟ ਕਰਨ ਲਈ ਮਜ਼ਬੂਰ ਕੀਤਾ ਤੇ ਹੁਣ ਇਹ ਸਿਰਫ ਇਕ ਦਿਨ 9 ਦਸੰਬਰ ਨੂੰ ਹੀ ਹੋਵੇਗਾ। ਇੰਦਰਾ ਗਾਂਧੀ ਇੰਦੌਰ ਸਟੇਡੀਅਮ (ਆਈ.ਜੀ.ਆਈ.) ਦਿੱਲੀ 'ਚ ਇਕ ਵਾਰ ਫਿਰ ਤੋਂ ਇਸਦਾ ਆਯੋਜਨ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਆਖਰੀ ਸਾਲ ਡਬਲਿਊ.ਡਬਲਿਊ.ਈ. ਦਾ ਸ਼ੋਅ ਇਸ ਸਟੇਡੀਅਮ 'ਚ ਹੀ ਹੋਇਆ ਸੀ।

9 ਦਸੰਬਰ ਨੂੰ ਹੋਣ ਵਾਲੇ ਮੈਚ
1.ਟ੍ਰਿਪਲ ਐਚ ਬਨਾਮ ਜ਼ਿੰਦਰ ਮਾਹਲ
2.ਦਿ ਸ਼ੀਲਡ- ਰੋਮਨ ਰੇਂਸ, ਸੇਠ ਰੋਲਿਨਸ ਅਤੇ ਡੇਨ ਐਬਰੋਸ ਬਨਾਮ ਸਮੋਆ ਜੋਏ ਅਤੇ ਰਾਅ ਟੈਗ ਟੀਮ ਚੈਂਪੀਅਨਸ ਸਜਾਰੋ ਅਤੇ ਸ਼ੇਮਸ
3. ਬਰਾਓਨ ਸਟਰੋਓਮੈਨ ਬਨਾਮ ਕੋਨ
4. ਫਿਨ ਬਾਲੋਰ ਬਨਾਮ ਬਰੇਅ ਵ੍ਹਾਇਟ
5. ਰਾਅ ਵੂਮੈਨ ਚੈਂਪੀਅਨ ਐਲੇਕਸਾ ਬਿਲਸ ਬਨਾਮ ਸਾਸ਼ਾ ਬੈਂਕਸ
6. ਜੇਸਨ ਜੋਰਡਨ ਬਨਾਮ ਈਲੀਅਸ
7. ਡਬਲਿਊ.ਡਬਲਿਊ.ਈ. ਕਰੂਜ਼ਰਵੇਟ ਚੈਂਪੀਅਨ ਐਂਜੋ ਅਮੋਰੇ ਬਨਾਮ ਕੈਲਿਸਟੋ
8. ਅਪੋਲੋ ਕ੍ਰਿਊਸ ਤੇ ਟਾਈਟਸ ਓ ਨੇਲ ਬਨਾਮ ਗਾਲੋਸ ਅਤੇ ਐਂਡਰਸਨ
9. ਜੀਤ ਰਾਮਾ ਅਤੇ ਕਿਸ਼ਨ ਰਫਤਾਰ ਬਨਾਮ ਦਿ ਮਿਜ਼ਟੂਰੇਜ਼ (ਬੋ ਡੋਲਸ, ਕਰੂਟਿਸ ਐਕਸਲ)

ਡਬਲਿਊ.ਡਬਲਿਊ.ਈ. ਸ਼ੈਡਿਊਲ-
9 ਦਸੰਬਰ ਨੂੰ 5ਵਜੇ ਦਿੱਲੀ ਦੇ ਆਈ.ਜੀ.ਆਈ. ਸਟੇਡੀਅਮ 'ਚ ਡਬਲਿਊ.ਡਬਲਿਊ.ਈ. ਦਾ ਇਹ ਲਾਈਵ ਈਵੈਂਟ ਹੋਲੇਗਾ।

ਇੱਥੇ ਵੇਖ ਸਕੋਗੇ ਲਾਈਵ ਰਿਜ਼ਲਟ
ਦੱਸ ਦਈਏ ਕਿ ਡਬਲਿਊ.ਡਬਲਿਊ.ਈ. ਨੂੰ ਟੀਵੀ 'ਤੇ ਬਰੋਡਕਾਸਟ ਨਹੀਂ ਕੀਤਾ ਜਾਵੇਗਾ। ਸਿਰਫ ਡਬਲਿਊ.ਡਬਲਿਊ.ਈ. ਮੈਚਾਂ ਦੇ ਹਾਈਲਾਈਟਸ ਹੀ ਤੁਸੀਂ ਦੇਖ ਸਕੋਗੇ ਉਹ ਵੀ ਡਬਲਿਊ.ਡਬਲਿਊ.ਈ. ਟਵਿੱਟਰ ਤੇ ਇੰਸਟਾਗਰਾਮ ਪੇਜ਼ਸ 'ਤੇ।


Related News