ਦੁਬਈ ਓਪਨ ਦੇ ਫਾਈਨਲ ’ਚ ਪਹੁੰਚੀ ਕਲਿੰਸਕਾਇਆ
Sunday, Feb 25, 2024 - 11:09 AM (IST)

ਦੁਬਈ– ਕੁਆਲੀਫਾਇਰ ਅੰਨਾ ਕਲਿੰਸਕਾਇਆ ਦੁਨੀਆ ਦੀ ਨੰਬਰ ਇਕ ਖਿਡਾਰਨ ਈਗਾ ਸਵਿਯਾਤੇਕ ਨੂੰ ਉਲਟ-ਫੇਰ ਦਾ ਸ਼ਿਕਾਰ ਬਣਾ ਕੇ ਦੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ’ਚ ਦਾਖਲ ਹੋ ਗਈ ਹੈ। ਕਲਿੰਸਕਾਇਆ ਨੇ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕੀਤਾ ਅਤੇ ਸਵਿਯਾਤੇਕ ਨੂੰ ਸਿੱਧੇ ਸੈੱਟਾਂ ’ਚ 6-4, 6-4 ਨਾਲ ਹਰਾਇਆ। ਕਲਿੰਸਕਾਇਆ ਪਹਿਲੀ ਕੁਆਲੀਫਾਇਰ ਹੈ ਜੋ ਟਾਪ-10 ਵਿਚ ਸ਼ਾਮਲ 3 ਖਿਡਾਰੀਆਂ ਨੂੰ ਹਰਾ ਕੇ ਦੁਬਈ ਓਪਨ ਦੇ ਫਾਈਨਲ ਵਿਚ ਦਾਖਲ ਹੋਈ।
ਇਸ ਤੋਂ ਪਹਿਲਾਂ ਉਸ ਨੇ ਦੁਨੀਆ ਦੀ ਨੰਬਰ 9 ਖਿਡਾਰਨ ਯੇਲੇਨਾ ਓਸਟਾਪੈਂਕੋ ਅਤੇ ਨੰਬਰ ਤਿੰਨ ਕੋਕੋ ਗਾਫ ਨੂੰ ਹਰਾਇਆ ਸੀ। ਕਲਿੰਸਕਾਇਆ ਫਾਈਨਲ ਵਿਚ ਇਟਲੀ ਦੀ ਦੁਨੀਆ ਵਿਚ 26ਵੇਂ ਨੰਬਰ ਦੀ ਖਿਡਾਰਨ ਜੈਸਮੀਨ ਪਾਓਲਿਨੀ ਨਾਲ ਟਕਰਾਏਗੀ। ਪਾਓਲਿਨੀ ਨੇ ਸੈਮੀਫਾਈਨਲ ਵਿਚ ਸੋਰਾਨਾ ਕ੍ਰਿਸਟੀਆ ਨੂੰ 6-2, 7-6 (6) ਨਾਲ ਹਰਾਇਆ।
Related News
ਟਿੱਬਿਆਂ ਤੋਂ ਉੱਠ ਕੇ ਦੁਬਈ ''ਚ ਰੀਅਲ ਅਸਟੇਟ ਏਜੰਟ ਬਣੀ ਮਨਪ੍ਰੀਤ ਕੌਰ, ਖਰੀਦਣ ਜਾ ਰਹੀ ਜਹਾਜ਼, ਦੇਖੋ ਦਿਲਚਸਪ ਇੰਟਰਵਿਊ
