ਫ਼ਿਲਮ ''ਤੜਪ'' ਦੇ ਪ੍ਰੀਮੀਅਰ ''ਤੇ ਆਥੀਆ ਸ਼ੈੱਟੀ ਨਾਲ ਦਿਸੇ ਕੇ. ਐੱਲ. ਰਾਹੁਲ (ਵੇਖੋ ਤਸਵੀਰਾਂ)

Thursday, Dec 02, 2021 - 05:54 PM (IST)

ਫ਼ਿਲਮ ''ਤੜਪ'' ਦੇ ਪ੍ਰੀਮੀਅਰ ''ਤੇ ਆਥੀਆ ਸ਼ੈੱਟੀ ਨਾਲ ਦਿਸੇ ਕੇ. ਐੱਲ. ਰਾਹੁਲ (ਵੇਖੋ ਤਸਵੀਰਾਂ)

ਮੁੰਬਈ- ਭਾਰਤੀ ਬੱਲੇਬਾਜ਼ ਕੇ. ਐੱਲ. ਰਾਹੁਲ ਅਭਿਨੇਤਰੀ ਆਥੀਆ ਸ਼ੈੱਟੀ ਦੇ ਨਾਲ ਬਾਲੀਵੁੱਡ ਮੂਵੀ ਤੜਪ ਦੇ ਪ੍ਰੀਮੀਅਰ 'ਤੇ ਪਹੁੰਚੇ। ਰਾਹੁਲ ਨੇ ਬੀਤੇ ਦਿਨਾਂ 'ਚ ਹੀ ਆਥੀਆ ਦੇ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੇ ਦਿਲ ਦਾ ਹਾਲ ਬਿਆਂ ਕੀਤਾ ਸੀ। ਇਸ ਤੋਂ ਬਾਅਦ ਪਹਿਲੀ ਵਾਰ ਦੋਵਾਂ ਨੂੰ ਜਨਤਕ ਤੌਰ 'ਤੇ ਇਕੱਠਿਆਂ ਦੇਖਿਆ ਗਿਆ ਸੀ। ਤੜਪ ਫ਼ਿਲਮ ਸੁਨੀਲ ਸ਼ੈੱਟੀ ਦੇ ਪੁੱਤਰ ਅਹਾਨ ਸ਼ੈੱਟੀ ਦੀ ਡੈਬਿਊ ਫ਼ਿਲਮ ਹੈ। ਇਸ 'ਚ ਉਨ੍ਹਾਂ ਨਾਲ ਤਾਰਾ ਸੁਤਾਰੀਆ ਵੀ ਨਜ਼ਰ ਆਵੇਗੀ। ਫ਼ਿਲਮ ਪ੍ਰੀਮੀਅਰ 'ਤੇ ਅਹਾਨ ਆਪਣੀ ਗਰਲਫ੍ਰੈਂਡ ਤਾਨੀਆ ਸ਼ਰਾਫ਼ ਨਾਲ ਦਿਸੇ। ਜਦਕਿ ਉਨ੍ਹਾਂ ਦੀ ਭੈਣ ਆਥੀਆ ਕੇ. ਐੱਲ. ਰਾਹੁਲ ਦੇ ਨਾਲ। ਫ਼ਿਲਮ ਪ੍ਰੀਮੀਅਰ 'ਤੇ ਕੇ. ਐੱਲ. ਰਾਹੁਲ ਨੇ ਆਥੀਆ ਨਾਲ ਕਈ ਪੋਜ਼ ਵੀ ਦਿੱਤੇ।

PunjabKesari

ਇਹ ਵੀ ਪੜ੍ਹੋ : ਕ੍ਰਿਕਟ 'ਤੇ ਕੋਰੋਨਾ ਦਾ ਸਾਇਆ, ਓਮੀਕਰੋਨ ਦੀ ਦਹਿਸ਼ਤ ਕਾਰਨ ਟਲ ਸਕਦੈ ਭਾਰਤ ਦਾ ਦੱ. ਅਫ਼ਰੀਕਾ ਦੌਰਾ

ਦੋਵਾਂ ਦੇ ਰਿਸ਼ਤੇ 'ਤੇ ਸੁਨੀਲ ਸ਼ੈੱਟੀ ਨੇ ਕਿਹਾ ਸੀ ਕਿ ਇਹ ਸਭ ਤੋਂ ਚੰਗਾ ਹੈ ਕਿ ਤੁਸੀਂ ਉਨ੍ਹਾਂ ਨਾਲ ਗੱਲ ਕਰੋ। ਸ਼ੈੱਟੀ ਨੇ ਕਿਹਾ ਕਿ ਦੋਵੇਂ ਵਿਗਿਆਪਨ ਲਈ ਇਕੱਠੇ ਹੋਏ ਹਨ। ਮੈਨੂੰ ਲਗਦਾ ਹੈ ਕਿ ਉਹ ਇਕੱਠਿਆਂ ਕਾਫ਼ੀ ਸ਼ਾਨਦਾਰ ਦਿਸਦੇ ਹਨ।

PunjabKesari

PunjabKesari

PunjabKesari

PunjabKesari

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ ਵਨ-ਡੇ ਕਪਤਾਨੀ ਬਾਰੇ BCCI ਦੋ ਧਿਰਾਂ 'ਚ ਵੰਡਿਆ, ਫ਼ੈਸਲਾ ਕੁਝ ਦਿਨਾਂ 'ਚ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News