ਰਿਕਵਰੀ ਦੇ ਦੌਰਾਨ ਲਹਿਰਾਂ ਦੀ ਸਵਾਰੀ ਕਰਦੇ ਨਜ਼ਰ ਆਏ ਕੇ. ਐੱਲ. ਰਾਹੁਲ

Monday, Jul 11, 2022 - 06:31 PM (IST)

ਰਿਕਵਰੀ ਦੇ ਦੌਰਾਨ ਲਹਿਰਾਂ ਦੀ ਸਵਾਰੀ ਕਰਦੇ ਨਜ਼ਰ ਆਏ ਕੇ. ਐੱਲ. ਰਾਹੁਲ

ਮਿਊਨਿਖ, (ਜਰਮਨੀ)- ਭਾਰਤ ਦੇ ਸਲਾਮੀ ਬੱਲੇਬਾਜ਼ ਕੇ. ਐੱਲ ਰਾਹੁਲ ਟੀਮ ਇੰਡੀਆ ਤੋਂ ਬਾਹਰ ਹੋ ਸਕਦੇ ਹਨ। ਹਾਲਾਂਕਿ, ਉਹ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕਿ ਬੁਲਾਏ ਜਾਣ ਤੋਂ ਪਹਿਲਾਂ ਉਹ ਪੂਰਾ ਆਰਾਮ ਕਰਨ ਅਤੇ ਹਰ ਪਲ ਦਾ ਆਨੰਦ ਮਾਣਨ।

ਦਰਅਸਲ, ਪਿਛਲੇ ਮਹੀਨੇ ਰਾਹੁਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਸਰਜਰੀ ਹੋਈ ਹੈ ਜੋ ਸਫਲ ਰਹੀ ਤੇ ਹੁਣ ਉਹ ਠੀਕ ਹੋ ਰਿਹੇ ਹਨ। ਹਾਲ ਹੀ ਸਮੇਂ ਵਿੱਚ, ਕੇ ਐਲ ਰਾਹੁਲ ਨੇ ਗੇਮ ਤੋਂ ਬ੍ਰੇਕ ਦੌਰਾਨ ਪੂਲ ਤੋਂ ਤਸਵੀਰਾਂ ਲਈ ਪੋਜ਼ ਦਿੱਤੇ ਅਤੇ ਇਨ੍ਹਾਂ ਤਸਵੀਰਾਂ ਦੇ ਨਾਲ ਦੇਸੀ ਸੋਸ਼ਲ ਮੀਡੀਆ ਪਲੇਟਫਾਰਮ ਕੂ (Koo) ਐਪ 'ਤੇ ਲਿਖਿਆ, "ਰਾਈਡ ਦਿ ਵੇਵ।"

ਇਸ ਮਹੀਨੇ ਦੇ ਸ਼ੁਰੂ ਵਿੱਚ ਸੱਟ ਲੱਗਣ ਤੋਂ ਬਾਅਦ, ਨੈਸ਼ਨਲ ਕ੍ਰਿਕਟ ਅਕੈਡਮੀ (NCA) ਦੀ ਇੱਕ ਮੈਡੀਕਲ ਟੀਮ ਨੇ ਉਸਦੀ ਜਾਂਚ ਕੀਤੀ ਸੀ ਅਤੇ ਉਸਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਸੀ। ਇਸ ਦੌਰਾਨ ਭਾਰਤ ਐਤਵਾਰ ਨੂੰ ਇੰਗਲੈਂਡ ਖਿਲਾਫ ਤੀਜਾ ਟੀ-20 ਮੈਚ ਹਾਰ ਗਿਆ। ਭਾਰਤ 17 ਦੌੜਾਂ ਨਾਲ ਹਾਰ ਗਿਆ ਅਤੇ ਸੂਰਯਕੁਮਾਰ ਯਾਦਵ ਦਾ ਸ਼ਾਨਦਾਰ ਸੈਂਕੜਾ ਬੇਕਾਰ ਗਿਆ। ਹਾਲਾਂਕਿ ਟੀਮ ਨੇ ਟੀ-20 ਸੀਰੀਜ਼ 2-1 ਨਾਲ ਜਿੱਤੀ ਹੈ।


author

Tarsem Singh

Content Editor

Related News