ਨਿਊਜ਼ੀਲੈਂਡ ਵਿਰੁੱਧ ਆਗਾਮੀ T-20 ਸੀਰੀਜ਼ 'ਚ ਕੇ. ਐੱਲ. ਰਾਹੁਲ ਨੂੰ ਮਿਲ ਸਕਦੀ ਹੈ ਕਪਤਾਨੀ : ਰਿਪੋਰਟ
Tuesday, Nov 02, 2021 - 01:58 PM (IST)
ਦੁਬਈ- ਟੀ-20 ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਹੁਣ ਤੱਕ ਬਹੁਤਾ ਵਧੀਆ ਨਹੀਂ ਰਿਹਾ ਹੈ ਅਤੇ ਬਾਇਓ ਬੱਬਲ ਕਾਰਨ ਖਿਡਾਰੀਆਂ ਦੀ ਥਕਾਵਟ ਨੂੰ ਧਿਆਨ 'ਚ ਰੱਖਦੇ ਹੋਏ ਨਿਊਜ਼ੀਲੈਂਡ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਕੁਝ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਟੀ-20 ਵਿਸ਼ਵ ਕੱਪ ਤੋਂ ਬਾਅਦ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਟੀਮ ਇੰਡੀਆ ਦਾ ਅਗਲਾ ਕਪਤਾਨ ਕੌਣ ਹੋਵੇਗਾ, ਇਸ ਬਾਰੇ ਕਈ ਕਿਆਸ ਲਗ ਰਹੇ ਹਨ। ਹਾਲਾਂਕਿ ਸੰਭਾਵਨਾ ਹੈ ਕਿ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਟੀ-20 ਸੀਰੀਜ਼ 'ਚ ਕਿ ਕੇ. ਐੱਲ. ਰਾਹੁਲ ਕਪਤਾਨ ਦੀ ਭੂਮਿਕਾ ਨਿਭਾ ਸਕਦੇ ਹਨ।
ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਐਲਨ ਇਗਲਸਡੇਨ ਦਾ 57 ਸਾਲ ਦੀ ਉਮਰ 'ਚ ਦਿਹਾਂਤ
ਇਕ ਨਿਊਜ਼ ਰਿਪੋਰਟ 'ਚ ਇਕ ਸੂਤਰ ਨੇ ਕਿਹਾ ਹੈ ਕਿ ਕੇ. ਐਲ. ਰਾਹੁਲ ਕਪਤਾਨੀ ਸੰਭਾਲਣ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ ਕਿਉਂਕਿ ਰੋਹਿਤ ਸ਼ਰਮਾ ਨੂੰ ਵੀ ਆਰਾਮ ਦਿੱਤਾ ਜਾਵੇਗਾ। ਫਿਲਹਾਲ ਰੋਹਿਤ ਸ਼ਰਮਾ ਟੀ-20 ਟੀਮ ਦੀ ਕਪਤਾਨੀ 'ਚ ਸਭ ਤੋਂ ਅੱਗੇ ਹਨ ਪਰ ਉਨ੍ਹਾਂ ਨੂੰ ਵੀ ਟੀ-20 ਵਿਸ਼ਵ ਕੱਪ ਤੋਂ ਬਾਅਦ ਆਰਾਮ ਦਿੱਤਾ ਜਾਵੇਗਾ। ਇਹੀ ਕਾਰਨ ਹੈ ਕਿ ਕੇ. ਐੱਲ. ਰਾਹੁਲ ਨੂੰ ਕਪਤਾਨੀ ਮਿਲ ਸਕਦੀ ਹੈ, ਕਿਉਂਕਿ ਆਸਟ੍ਰੇਲੀਆ ਦੇ ਸੀਮਤ ਓਵਰਾਂ ਦੇ ਦੌਰੇ ਲਈ ਉਸ ਨੂੰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਸੀ ਅਤੇ ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।
ਇਹ ਵੀ ਪੜ੍ਹੋ : ਵਿਰਾਟ-ਅਨੁਸ਼ਕਾ ਦੀ 10 ਮਹੀਨੇ ਦੀ ਧੀ ਨੂੰ ਮਿਲੀ ਜ਼ਬਰ-ਜਿਨਾਹ ਦੀ ਧਮਕੀ, ਜਾਣੋ ਪੂਰਾ ਮਾਮਲਾ
ਸੂਤਰਾਂ ਨੇ ਕਿਹਾ, "ਸੀਨੀਅਰ ਖਿਡਾਰੀਆਂ ਨੂੰ ਆਰਾਮ ਦੀ ਲੋੜ ਹੋਵੇਗੀ ਅਤੇ ਇਹ ਕੋਈ ਭੇਤ ਨਹੀਂ ਹੈ ਕਿ ਰਾਹੁਲ ਟੀਮ ਦੇ ਟੀ-20 ਢਾਂਚੇ ਦਾ ਅਨਿੱਖੜਵਾਂ ਅੰਗ ਹੈ। ਉਸ ਦਾ ਅਗਵਾਈ ਕਰਨਾ ਲਗਭਗ ਤੈਅ ਹੈ।" ਇਸ ਦੇ ਨਾਲ ਹੀ, ਕੋਵਿਡ 19 ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ, ਦਰਸ਼ਕ ਸਟੇਡੀਅਮ ਵਿੱਚ ਦਾਖਲਾ ਲੈ ਸਕਦੇ ਹਨ। ਇਸ ਬਾਰੇ ਬੀ. ਸੀ. ਸੀ. ਆਈ. ਦੇ ਇੱਕ ਅਧਿਕਾਰੀ ਨੇ ਕਿਹਾ, "ਹਾਂ, ਪ੍ਰਸ਼ੰਸਕ ਸਟੇਡੀਅਮ ਵਿੱਚ ਆਉਣਗੇ, ਪਰ ਇਹ ਪੂਰੀ ਸਮਰੱਥਾ ਵਿੱਚ ਨਹੀਂ ਹੋਵੇਗਾ। ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਅੱਗੇ ਦੀ ਯੋਜਨਾ ਬਣਾਵਾਂਗੇ।"
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।