ਕੇ. ਐੱਲ. ਰਾਹੁਲ ਭਾਰਤੀ ਟੀਮ ਨਾਲ ਜੁੜੇ, ਦੂਜੇ ਵਨ ਡੇ ਲਈ ਕੀਤਾ ਅਭਿਆਸ
Monday, Feb 07, 2022 - 09:57 PM (IST)

ਅਹਿਮਦਾਬਾਦ- ਟੀਮ ਵਿਚ ਸ਼ਾਮਿਲ ਹੋਣ ਤੋਂ ਬਾਅਦ ਇਕਾਂਤਵਾਸ ਪੂਰਾ ਕਰ ਚੁੱਕੇ ਭਾਰਤੀ ਉਪ-ਕਪਤਾਨ ਲੋਕੇਸ਼ ਰਾਹੁਲ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਵਨ ਡੇ ਤੋਂ ਪਹਿਲਾਂ ਸੋਮਵਾਰ ਨੂੰ ਨੈੱਟ ਸੈਸ਼ਨ ਦੇ ਦੌਰਾਨ ਅਭਿਆਸ ਕੀਤਾ। ਇਹ ਭਾਰਤੀ ਟੀਮ ਦੇ ਮੈਂਬਰਾਂ ਦੇ ਲਈ ਇਕ ਵਿਕਲਪਿਕ ਅਭਿਆਸ ਸੈਸ਼ਨ ਸੀ ਕਿਉਂਕਿ ਟੀਮ ਨੇ ਇਕ ਦਿਨ ਪਹਿਲਾਂ ਹੀ ਮੈਚ ਖੇਡਿਆ ਸੀ। ਭਾਰਤੀ ਦਲ ਵਿਚ ਕੋਵਿਡ-19 ਪਾਜ਼ੇਟਿਵ ਦੇ ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਗਰਵਾਲ ਨੂੰ ਟੀਮ ਵਿਚ ਜੋੜਿਆ ਗਿਆ ਸੀ। ਘਰੇਲੂ ਕ੍ਰਿਕਟ ਵਿਚ ਦਿੱਲੀ ਦੀ ਨੁਮਾਇੰਦਗੀ ਕਰਨ ਵਾਲੇ 29 ਸਾਲਾ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਵੀ ਅਭਿਆਸ ਸੈਸ਼ਨ ਦਾ ਹਿੱਸਾ ਸੀ। ਬੀ. ਸੀ. ਸੀ. ਆਈ. ਨੇ ਕ੍ਰਿਕਟਰਾਂ ਦੀਆਂ ਤਸਵੀਰਾਂ ਦੇ ਨਾਲ ਟਵੀਟ ਕੀਤਾ ਕਿ ਦੇਖੋ ਇਹ ਕੌਣ ਹੈ। ਤਿੰਨਾਂ ਟੀਮਾਂ ਵਿਚ ਸ਼ਾਮਿਲ ਹੋਏ ਤੇ ਅੱਜ ਅਭਿਆਸ ਸੈਸ਼ਨ ਵਿਚ ਖੂਬ ਪਸੀਨਾ ਵਹਾਇਆ।
ਇਹ ਖ਼ਬਰ ਪੜ੍ਹੋ- ਕ੍ਰਿਸਟੀਆਨੋ ਰੋਨਾਲਡੋ ਇੰਸਟਾਗ੍ਰਾਮ 'ਤੇ 400 Million ਫਾਲੋਅਰਸ ਹਾਸਲ ਕਰਨ ਵਾਲੇ ਪਹਿਲੇ ਸੈਲੀਬ੍ਰਿਟੀ ਬਣੇ
ਇਹ ਖ਼ਬਰ ਪੜ੍ਹੋ- ਕਾਂਗਰਸ ਨੂੰ ਵੱਡਾ ਝਟਕਾ, ਸੀਨੀਅਰ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਭਾਜਪਾ 'ਚ ਹੋਏ ਸ਼ਾਮਲ
ਭਾਰਤ ਨੇ ਐਤਵਾਰ ਨੂੰ ਸੀਮਿਤ ਓਵਰਾਂ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਵਿਚ ਪਹਿਲੇ ਵਨ ਡੇ ਵਿਚ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਤਿੰਨ ਮੈਚਾਂ ਦੀ ਇਸ ਸੀਰੀਜ਼ ਦੇ ਦੂਜੇ ਮੈਚ ਵਿਚ ਇਸ ਗੱਲ ਦੀ ਸੰਭਾਵਨਾ ਹੈ ਕਿ ਅਗਰਵਾਲ ਰੋਹਿਤ ਦੇ ਨਾਲ ਪਾਰੀ ਦਾ ਸ਼ੁਰੂਆਤ ਕਰਾਂਗੇ। ਸੀਰੀਜ਼ ਦੇ ਪਹਿਲੇ ਮੈਚ ਵਿਚ ਰੋਹਿਤ ਨੇ ਈਸ਼ਾਨ ਕਿਸ਼ਨ ਦੇ ਨਾਲ ਪਾਰੀ ਦਾ ਆਗਾਜ਼ ਕੀਤਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।