ਰਾਹੁਲ ਨੰਬਰ-4 ''ਤੇ ਸਭ ਤੋਂ ਜ਼ਿਆਦਾ ਫਿੱਟ : ਗੰਭੀਰ
Thursday, May 16, 2019 - 12:44 PM (IST)
ਸਪੋਰਟਸ ਡੈਸਕ— ਭਾਰਤੀ ਟੀਮ 'ਚ ਅਗਲੇ ਵਿਸ਼ਵ ਕੱਪ ਤੋਂ ਪਹਿਲਾਂ ਨੰਬਰ-4 'ਤੇ ਬੱਲੇਬਾਜ਼ੀ ਨੂੰ ਲੈ ਕੇ ਕਸ਼ਮਕਸ਼ ਵਿਚਾਲੇ ਖੱਬੇ ਹੱਥ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਹੈ ਕਿ ਨੰਬਰ-4 'ਤੇ ਬੱਲੇਬਾਜ਼ੀ ਲਈ ਲੋਕੇਸ਼ ਰਾਹੁਲ ਸਭ ਤੋਂ ਯੋਗ ਬੱਲੇਬਾਜ਼ ਹੈ। ਗੰਭੀਰ ਨੇ ਕਿਹਾ ਕਿ ਨੰਬਰ-4 'ਤੇ ਕੌਣ ਬੱਲੇਬਾਜ਼ੀ ਕਰੇਗਾ, ਇਹ ਟੀਮ ਮੈਨੇਜਮੈਂਟ ਤੈਅ ਕਰੇਗੀ। ਇਹ ਬੇਹੱਦ ਮਹੱਤਵਪੂਰਨ ਹੋਵੇਗਾ ਕਿ ਕਿਹੜਾ ਬੱਲੇਬਾਜ਼ ਨੰਬਰ-4 'ਤੇ ਬੱਲੇਬਾਜ਼ੀ ਕਰੇਗਾ। ਮੇਰੀ ਰਾਇ ਵਿਚ ਰਾਹੁਲ ਇਸ ਪੁਜ਼ੀਸ਼ਨ ਲਈ ਸਭ ਤੋਂ ਯੋਗ ਖਿਡਾਰੀ ਹੈ। ਉਹ ਹੋਰ ਬਦਲਾਂ ਦੀ ਤੁਲਨਾ 'ਚ ਵਧੀਆ ਹੈ।
ਗੰਭੀਰ ਨੇ ਵਿਸ਼ਵ ਕੱਪ ਜੇਤੂ ਦੇ ਰੂਪ ਵਿਚ ਹਾਲਾਂਕਿ ਭਾਰਤ ਦਾ ਪੱਖ ਲਿਆ ਪਰ ਇੰਗਲੈਂਡ ਅਤੇ ਆਸਟਰੇਲੀਆ ਨੂੰ ਵਿਸ਼ਵ ਕੱਪ ਖਿਤਾਬ ਦਾ ਮੁੱਖ ਦਾਅਵੇਦਾਰ ਦੱਸਿਆ।
