ਵੱਡੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ KL Rahul, ਬੇਹੱਦ ਖ਼ਰਾਬ ਹਨ ਇਹ ਅੰਕੜੇ

Wednesday, Aug 31, 2022 - 12:06 AM (IST)

ਵੱਡੇ ਮੈਚਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ KL Rahul, ਬੇਹੱਦ ਖ਼ਰਾਬ ਹਨ ਇਹ ਅੰਕੜੇ

ਸਪੋਰਟਸ ਡੈਸਕ-ਭਲੇ ਹੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਵਿਕਟਕੀਪਰ ਬੱਲੇਬਾਜ਼ ਕੇ.ਐੱਲ. ਰਾਹੁਲ 'ਤੇ ਕਾਫੀ ਭਰੋਸਾ ਕਰ ਰਹੀ ਹੈ ਪਰ ਇਹ ਬੱਲੇਬਾਜ਼ ਵੱਡੇ ਮੈਚਾਂ 'ਚ ਨਾ ਚੱਲ ਕੇ ਬੀ.ਸੀ.ਸੀ.ਆਈ. ਦਾ ਭਰੋਸਾ ਤੋੜਨ 'ਤੇ ਲੱਗਿਆ ਹੋਇਆ ਹੈ। ਇਸ ਦਾ ਸਬੂਤ ਉਹ ਤਮਾਮ ਵੱਡੇ ਮੈਚ ਹਨ ਜਿਸ 'ਚ ਰਾਹੁਲ ਦੇ ਬੱਲੇ ਨਾਲ ਜ਼ਰੂਰਤ ਦੇ ਸਮੇਂ ਨਾਮਤਰ ਦੌੜਾਂ ਬਣੀਆਂ। ਬੀਤੇ ਦਿਨੀਂ ਪਾਕਿਸਤਾਨ ਵਿਰੁੱਧ ਹਾਈ ਵੋਲਟੇਜ ਮੁਕਾਬਲੇ 'ਚ ਰਾਹੁਲ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ। ਪਾਕਿਸਾਤਨ ਦੇ ਵਿਰੁੱਧ ਪਿਛਲੇ ਸਾਲ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਅਹਿਮ ਮੁਕਾਬਲੇ 'ਚ ਵੀ ਉਹ ਤਿੰਨ ਹੀ ਦੌੜਾਂ ਬਣਾ ਪਾਏ ਸਨ।

 ਇਹ ਵੀ ਪੜ੍ਹੋ : ਫਿਲੀਪੀਨ : ਸ਼ੱਕੀ ਵਿਦਰੋਹੀਆਂ ਨੇ ਪੁਲਸ ਮੁਖੀ ਦਾ ਕੀਤਾ ਕਤਲ

ਵੱਡੇ ਮੈਚਾਂ 'ਚ ਕੇ.ਐੱਲ. ਰਾਹੁਲ
0 (1) ਕੁਆਲੀਫਾਈਰ 1 ਆਰ.ਸੀ.ਬੀ.ਬਨਾਮ ਗੁਜਰਾਤ ਜਾਇੰਟਸ
9 (11) 2016 ਆਈ.ਪੀ.ਐੱਲ. ਫਾਈਨਾਲ 'ਚ
1 (7) 2019 ਵਿਸ਼ਵ ਕੱਪ ਸੈਮੀਫਾਈਨਲ 'ਚ
3 (8) ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ 'ਚ
78 (60) ਐਲੀਮੀਨੇਟਰ 2022 ਆਈ.ਪੀ.ਐੱਲ. 'ਚ
0 (1) ਬਨਾਮ ਪਾਕਿਸਤਾਨ ਏਸ਼ੀਆ ਕੱਪ 'ਚ

ਅੰਕੜੇ ਸਾਫ ਹਨ-ਸਿਰਫ ਆਈ.ਪੀ.ਐੱਲ. 2022 ਦੇ ਐਲੀਮੀਨੇਟਰ ਨੂੰ ਛੱਡ ਦਿੱਤੇ ਜਾਵੇ ਤਾਂ ਬਾਕੀ ਮੈਚਾਂ 'ਚ ਰਾਹੁਲ ਦੇ ਬੱਲੇ ਨਾਲ ਕੋਈ ਖਾਸ ਦੌੜਾਂ ਨਹੀਂ ਬਣੀਆਂ। ਰਾਹੁਲ ਨੇ ਆਈ.ਪੀ.ਐੱਲ. ਐਲੀਮੀਨੇਟਰ 'ਚ 60 ਗੇਂਦਾਂ 'ਚ 78 ਦੌੜਾਂ ਬਣਾਈਆਂ ਸਨ ਪਰ ਬਾਕੀ ਮੁਕਾਬਲਿਆਂ 'ਚ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਪਾਏ ਅਤੇ ਦੋ ਮੈਚ ਅਜਿਹੇ ਰਹੇ ਜਿਸ 'ਚ ਖਾਤਾ ਵੀ ਨਹੀਂ ਖੋਲ੍ਹ ਸਕੇ ਸਨ। ਆਈ.ਪੀ.ਐੱਲ. 2022 ਤੋਂ ਬਾਅਦ ਸੱਟ ਕਾਰਨ ਰਾਹੁਲ ਕਈ ਮਹੱਤਵਪੂਰਨ ਸੀਰੀਜ਼ ਨਹੀਂ ਖੇਡ ਸਕੇ। ਉਨ੍ਹਾਂ ਦੀ ਜ਼ਿੰਬਾਬਵੇ ਵਿਰੁੱਧ 3 ਵਨਡੇ ਮੈਚਾਂ ਦੀ ਸੀਰੀਜ਼ ਲਈ ਟੀਮ 'ਚ ਵਾਪਸੀ ਹੋਈ। ਇਸ 'ਚ ਉਹ 3 ਪਾਰੀਆਂ 'ਚ ਸਿਰਫ 31 ਦੌੜਾਂ ਦੀ ਬਣਾ ਸਕੇ ਜਦਕਿ ਉਨ੍ਹਾਂ ਦੀ ਥਾਂ ਓਪਨਿੰਗ 'ਤੇ ਆਏ ਸ਼ੁਭਮਨ ਗਿੱਲ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ਪਲੇਅਰ ਆਫ ਸੀਰੀਜ਼ ਦਾ ਖਿਤਾਬ ਆਪਣੇ ਨਾਂ ਕਰ ਗਏ ਸਨ। 

 ਇਹ ਵੀ ਪੜ੍ਹੋ : ਸ਼੍ਰੀਲੰਕਾ ਦੇ ਰਾਸ਼ਟਰਪਤੀ ਵਿਕਰਮਸਿੰਘੇ ਨੇ ਸਿਆਸੀ ਪਾਰਟੀਆਂ ਨੂੰ ਸਰਬ ਪਾਰਟੀ ਸਰਕਾਰ 'ਚ ਸ਼ਾਮਲ ਹੋਣ ਦੀ ਕੀਤੀ ਅਪੀਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News