ਵਿਆਹ ਦੀ ਤਾਰੀਖ਼ ਹੋਈ ਫਾਈਨਲ! ਸੁਨੀਲ ਸ਼ੈੱਟੀ ਦੀ ਧੀ ਨਾਲ ਇਸ ਦਿਨ ਫੇਰੇ ਲੈਣਗੇ ਕ੍ਰਿਕਟਰ KL ਰਾਹੁਲ

Tuesday, Dec 13, 2022 - 02:12 PM (IST)

ਵਿਆਹ ਦੀ ਤਾਰੀਖ਼ ਹੋਈ ਫਾਈਨਲ! ਸੁਨੀਲ ਸ਼ੈੱਟੀ ਦੀ ਧੀ ਨਾਲ ਇਸ ਦਿਨ ਫੇਰੇ ਲੈਣਗੇ ਕ੍ਰਿਕਟਰ KL ਰਾਹੁਲ

ਮੁੰਬਈ- ਇਨ੍ਹੀਂ ਦਿਨੀਂ ਬੀ-ਟਾਊਨ ਇੰਡਸਟਰੀ 'ਚ ਵੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸਿਤਾਰਿਆਂ ਦੇ ਵਿਆਹ ਦੇ ਬੰਧਨ ਵਿੱਚ ਬੱਝਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਥੀ ਹੀ ਹੁਣ ਜਲਦ ਹੀ ਮਸ਼ਹੂਰ ਅਦਾਕਾਰ ਸੁਨੀਲ ਸ਼ੈੱਟੀ ਦੇ ਘਰ 'ਸ਼ਹਿਨਾਈ' ਵੱਜੇਗੀ। ਖ਼ਬਰ ਹੈ ਕਿ ਸੁਨੀਲ ਦੀ ਧੀ ਆਥੀਆ ਸ਼ੈੱਟੀ ਜਲਦ ਹੀ ਕ੍ਰਿਕਟਰ ਬੁਆਏਫ੍ਰੈਂਡ ਕੇ.ਐੱਲ. ਰਾਹੁਲ ਨਾਲ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਆਥੀਆ ਅਤੇ ਰਾਹੁਲ ਦੇ ਵਿਆਹ ਨੂੰ ਲੈ ਕੇ ਇੱਕ ਵਾਰ ਫਿਰ ਨਵਾਂ ਅਪਡੇਟ ਆਇਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ 'ਚ ਫੈਲੀ ਦਹਿਸ਼ਤ, 17 ਦਿਨਾਂ 'ਚ 5 ਪੰਜਾਬੀਆਂ ਦਾ ਕਤਲ

PunjabKesari

ਤਾਜ਼ਾ ਰਿਪੋਰਟ 'ਚ ਦੱਸਿਆ ਜਾ ਰਿਹਾ ਹੈ ਕਿ ਆਥੀਆ ਸ਼ੈੱਟੀ ਅਤੇ ਕੇ.ਐੱਲ. ਰਾਹੁਲ ਨੇ ਜਨਵਰੀ 2023 'ਚ ਆਪਣੇ ਵਿਆਹ ਦੀ ਤਰੀਕ ਤੈਅ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਥੀਆ ਅਤੇ ਕੇ.ਐੱਲ. ਦੇ ਵਿਆਹ ਦਾ ਫੰਕਸ਼ਨ 21 ਤੋਂ 23 ਜਨਵਰੀ ਦਰਮਿਆਨ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਆਥੀਆ ਸ਼ੈੱਟੀ ਅਤੇ ਕੇ.ਐੱਲ. ਰਾਹੁਲ ਦਸੰਬਰ ਦੇ ਅੰਤ ਵਿੱਚ ਆਪਣੇ ਦੋਸਤਾਂ ਅਤੇ ਨਜ਼ਦੀਕੀਆਂ ਨੂੰ ਸੱਦਾ ਭੇਜਣਗੇ। ਜੋੜੇ ਦਾ ਵਿਆਹ ਸਾਊਥ ਇੰਡੀਆਨ ਸਟਾਈਲ ਵਿੱਚ ਹੋਵੇਗਾ, ਜਿਸ ਵਿੱਚ ਹਲਦੀ, ਮਹਿੰਦੀ ਅਤੇ ਸੰਗੀਤ ਵਰਗੇ ਫੰਕਸ਼ਨ ਸ਼ਾਮਲ ਹੋਣਗੇ। ਹਾਲਾਂਕਿ, ਆਥੀਆ ਅਤੇ ਕੇ.ਐੱਲ. ਨੇ ਵਿਆਹ 'ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਪਿਛਲੇ 3 ਸਾਲਾਂ ਤੋਂ ਕ੍ਰਿਕਟਰ ਕੇ.ਐੱਲ, ਰਾਹੁਲ ਨੂੰ ਡੇਟ ਕਰ ਰਹੀ ਹੈ। ਆਥੀਆ ਨੇ ਪਿਛਲੇ ਸਾਲ ਭਰਾ ਅਹਾਨ ਸ਼ੈੱਟੀ ਦੀ ਫਿਲਮ 'ਟਡਾਪ' ਦੀ ਸਕ੍ਰੀਨਿੰਗ ਦੌਰਾਨ ਰਾਹੁਲ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। 

ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਵਾਪਰੀ ਗੋਲੀਬਾਰੀ ਦੀ ਘਟਨਾ, 2 ਪੁਲਸ ਮੁਲਾਜ਼ਮਾਂ ਸਮੇਤ 6 ਲੋਕਾਂ ਦੀ ਮੌਤ


 


author

cherry

Content Editor

Related News