ਕੇ.ਐੱਲ. ਰਾਹੁਲ ਨਾਲ ਆਪਣੇ ਰਿਸ਼ਤੇ ''ਤੇ ਸੋਨਲ ਚੌਹਾਨ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

Tuesday, Sep 17, 2019 - 03:42 PM (IST)

ਕੇ.ਐੱਲ. ਰਾਹੁਲ ਨਾਲ ਆਪਣੇ ਰਿਸ਼ਤੇ ''ਤੇ ਸੋਨਲ ਚੌਹਾਨ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਟੈਸਟ ਟੀਮ 'ਚੋਂ ਬਾਹਰ ਕੀਤੇ ਜਾਣ ਵਾਲੇ ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਅਤੇ ਵਿਕਟਕੀਪਰ ਲੋਕੇਸ਼ ਰਾਹੁਲ ਇਨ੍ਹਾਂ ਦਿਨਾਂ 'ਚ ਸੁਰਖੀਆਂ 'ਚ ਹਨ। ਰਾਹੁਲ ਦਾ ਵੈਸਟਇੰਡੀਜ਼ ਦੇ ਦੌਰੇ 'ਤੇ ਚੰਗਾ ਪ੍ਰਦਰਸ਼ਨ ਨਾ ਹੋਣ 'ਤੇ ਉਨ੍ਹਾਂ ਨੂੰ ਟੈਸਟ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਫਿਲਹਾਲ ਇੱਥੇ ਅਸੀਂ ਗੱਲ ਕਰ ਰਹੇ ਹਾਂ ਕੇ. ਐੱਲ. ਰਾਹੁਲ ਦੇ ਲਵ ਅਫੇਅਰ ਦੇ ਬਾਰੇ 'ਚ।
PunjabKesari
27 ਸਾਲ ਦੇ ਯੁਵਾ ਕ੍ਰਿਕਟਰ ਦਾ ਉਂਝ ਤਾਂ ਨਾਂ ਅਕਸਰ ਕਈ ਅਭਿਨੇਤਰੀਆਂ ਦੇ ਨਾਲ ਜੁੜ ਚੁੱਕਾ ਹੈ ਪਰ ਆਪਣੇ ਰਿਲੇਸ਼ਨਸ਼ਿਪ ਸਟੇਟਸ 'ਤੇ ਕੁਝ ਬੋਲਣ ਦੀ ਬਜਾਏ ਉਹ ਚੁੱਪ ਵੱਟ ਲੈਂਦੇ ਹਨ। ਪਿਛਲੇ ਕੁਝ ਦਿਨਾਂ 'ਚ ਇਸ ਧਾਕੜ ਬੱਲੇਬਾਜ਼ ਦਾ ਨਾਂ 'ਜੰਨਤ' ਫੇਮ ਅਭਿਨੇਤਰੀ ਸੋਨਲ ਚੌਹਾਨ ਦੇ ਨਾਲ ਕਾਫੀ ਚਰਚਾ 'ਚ ਰਿਹਾ। ਲਿਹਾਜ਼ਾ ਅਜਿਹੇ 'ਚ ਸੋਨਲ ਚੌਹਾਨ ਨੇ ਕੇ. ਐੱਲ. ਰਾਹੁਲ ਨਾਲ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਨੂੰ ਲੈ ਕੇ ਚੁੱਪੀ ਤੋੜੀ ਹੈ।
PunjabKesari
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੋਨਲ ਨੇ ਕਿਹਾ, ''ਨਹੀਂ, ਅਜਿਹਾ ਕੁਝ ਨਹੀਂ ਹੈ। ਕੇ. ਐੱਲ. ਰਾਹੁਲ ਚੰਗੇ ਕ੍ਰਿਕਟਰ ਹਨ। ਉਹ ਕਾਫੀ ਪ੍ਰਤਿਭਾਸ਼ਾਲੀ ਅਤੇ ਚੰਗੇ ਇਨਸਾਨ ਹਨ। ਸੋਨਲ ਨੇ ਰਾਹੁਲ ਨਾਲ ਉਸ ਦੀਆਂ ਨਜ਼ਦੀਕੀਆਂ ਦੀਆਂ ਖਬਰਾਂ ਨੂੰ ਝੂਠ ਦੱਸਿਆ। ਹਾਲਾਂਕਿ ਸੋਨਲ ਚਾਹੁੰਦੀ ਹੈ ਕਿ ਰਾਹੁਲ ਇਕ ਵਾਰ ਫਿਰ ਤੋਂ ਆਪਣੀ ਸ਼ਾਨਦਾਰ ਫਾਰਮ 'ਚ ਵਾਪਸੀ ਕਰੇ।


author

Tarsem Singh

Content Editor

Related News