ਸਹੀ ਕੰਬੀਨੇਸ਼ਨ ਤਿਆਰ ਕਰ ਕੇ ਵਾਪਸੀ ਦੀ ਕੋਸ਼ਿਸ਼ ਕਰਨਗੇ ਨਾਈਟ ਰਾਈਡਰਜ਼
Saturday, Apr 03, 2021 - 01:42 AM (IST)
ਕੋਲਕਾਤਾ- ਗੌਤਮ ਗੰਭੀਰ ਦੇ ਜਾਣ ਤੋਂ ਬਾਅਦ ਕੋਲਕਾਤਾ ਨਾਈਟ ਰਾਈਡਜ਼ (ਕੇ. ਕੇ. ਆਰ.) ਦੇ ਪ੍ਰਦਰਸ਼ਨ ’ਚ ਲਗਾਤਾਰ ਗਿਰਾਵਟ ਆਈ ਪਰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ 2 ਵਾਰ ਚੈਂਪੀਅਨ ਟੀਮ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ’ਚ ਸਹੀ ਕੰਬੀਨੇਸ਼ਨ ਤਿਆਰ ਕਰ ਕੇ ਗੁਆਚਾ ਹੋਇਆ ਜਾਦੂ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਯੂ. ਏ. ਈ. ਵਿਚ ਖੇਡੇ ਗਏ ਪਿਛਲੇ ਟੂਰਨਾਮੈਂਟ ’ਚ ਸਲਾਮੀ ਜੋੜੀ ਤੋਂ ਲੈ ਕੇ ਮੱਧਕ੍ਰਮ ਅਤੇ ਫਿਨਿਸ਼ਰ ਤੱਕ ਕੇ. ਕੇ. ਆਰ. ਦੀ ਟੀਮ ਜੂੰਝਦੀ ਹੋਈ ਨਜ਼ਰ ਆਈ। ਟੂਰਨਾਮੈਂਟ ਵਿਚਾਲੇ ਕਪਤਾਨ ਵੀ ਬਦਲਿਆ ਗਿਆ ਪਰ ਇਸ ਨਾਲ ਵੀ ਕੋਈ ਫਰਕ ਨਹੀਂ ਪਿਆ। ਵੈਸਟਇੰਡੀਜ਼ ਦੇ 2 ਸਟਾਰ ਖਿਡਾਰੀਆਂ ਆਂਦਰੇ ਅਤੇ ਸੁਨੀਲ ਨਾਰੇਨ ਨਾ ਚੱਲਣ ਕਾਰਣ ਕੇ. ਕੇ. ਆਰ. ਗੰਭੀਰ ਯੁਗ ਤੋਂ ਬਾਅਦ ਲਗਾਤਾਰ ਤੀਜੀ ਵਾਰ ਪਲੇਆਫ ’ਚ ਜਗ੍ਹਾ ਬਣਾਉਣ ’ਚ ਅਸਫਲ ਰਿਹਾ ਸੀ।
ਇਹ ਖ਼ਬਰ ਪੜ੍ਹੋ- SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ
ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਪ੍ਰਤੀਬੱਧ ਹੋਵੇਗੀ ਟੀਮ-
ਕੇ. ਕੇ. ਆਰ. ਨੇ ਇਸ ਸੈਸ਼ਨ ਦਾ ਅਭਿਆਨ 11 ਅਪ੍ਰੈਲ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਚੇਨਈ ’ਚ ਸ਼ੁਰੂ ਕਰਨਾ ਹੈ। ਟੀਮ ਪਿਛਲੀਆਂ ਕਮਜ਼ੋਰੀਆਂ ਤੋਂ ਸਬਕ ਲੈ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਲਈ ਪ੍ਰਤੀਬੱਧ ਹੋਵੇਗੀ। ਇਯੋਨ ਮੌਰਗਨ ਪਹਿਲੀ ਵਾਰ ਪੂਰੇ ਟੂਰਨਾਮੈਂਟ ਲਈ ਕੇ. ਕੇ. ਆਰ. ਦੀ ਕਪਤਾਨੀ ਸੰਭਾਲੇਗਾ। ਇਸ ਤਰ੍ਹਾਂ ਉਸ ਕੋਲ ਸੀਮਤ ਓਵਰਾਂ ਦੀ ਕ੍ਰਿਕਟ ਦਾ ਸਫਲ ਕਪਤਾਨ ਹੋਵੇਗਾ। ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਨੇ ਪਿਛਲੇ ਸਾਲ ਟੂਰਨਾਮੈਂਟ ਵਿਚਾਲੇ ਕਪਤਾਨੀ ਸੰਭਾਲੀ ਸੀ। ਖੱਬੇ ਹੱਥ ਦੇ ਬੱਲੇਬਾਜ਼ ਮੌਰਗਨ ਨੇ ਖੁਦ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ 14 ਪਾਰੀਆਂ ’ਚ 418 ਦੌੜਾਂ ਬਣਾਈਆਂ ਸਨ। ਉਸ ਨੇ ਡੈੱਥ ਓਵਰਾਂ ’ਚ ਲੰਮੇ ਸ਼ਾਰਟ ਖੇਡਣ ਦੇ ਆਪਣੇ ਹੁਨਰ ਦਾ ਵੀ ਖੁੱਲ ਕੇ ਪ੍ਰਦਰਸ਼ਨ ਕੀਤਾ ਅਤੇ ਸਭ ਤੋਂ ਵੱਧ 24 ਛੱਕੇ ਲਾਏ ਸਨ।
ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
ਕੇ. ਕੇ. ਆਰ. ਨੇ ਨਿਰਾਸ਼ਾਜਨਕ ਨਤੀਜੇ ਦੇ ਬਾਵਜੂਦ ਆਪਣੇ 17 ਖਿਡਾਰੀਆਂ ਨੂੰ ਟੀਮ ’ਚ ਬਣਾ ਕੇ ਰੱਖਿਆ ਪਰ ਇਸ ਵਾਰ ਕੁੱਝ ਵਧੀਆ ਖਿਡਾਰੀ ਵੀ ਟੀਮ ਨਾਲ ਜੁੜੇ ਹਨ। ਬੰਗਲਾਦੇਸ਼ ਦੇ ਸਟਾਰ ਆਲ ਰਾਊਂਡਰ ਸ਼ਾਕਿਬ ਅਲ ਹਸਨ ਅਤੇ ਬੇਨ ਕਟਿੰਗ ਦੇ ਆਉਣ ਨਾਲ ਉਸ ਨੂੰ ਨਾਰੇਨ ਅਤੇ ਰਸੇਲ ਦੇ ਚੰਗੇ ਬੈਕਅਪ ਮਿਲ ਗਏ ਹਨ। ਕੇ. ਕੇ. ਆਰ. ਕੋਲ ਕ੍ਰਿਸ਼ਣਾ ਦੇ ਰੂਪ ’ਚ ਨੌਜਵਾਨ ਤੇਜ਼ ਗੇਂਦਬਾਜ਼ ਹਨ ਪਰ ਇਕ ਵਾਰ ਫਿਰ ਤੋਂ ਨਜ਼ਰਾਂ ਆਸਟ੍ਰੇਲੀਆਈ ਸੁਪਰ ਸਟਾਰ ਪੈਟ ਕਮਿੰਸ ’ਤੇ ਟਿਕੀਆਂ ਰਹਿਣਗੀਆਂ। ਉਸ ਦਾ ਸਾਥ ਦੇਣ ਲਈ ਟੀਮ ’ਚ ਲਾਕੀ ਫਗਯੂਰਸਨ ਹੈ।
ਸਪਿਨ ਵਿਭਾਗ ਕੰਮਜ਼ੋਰੀ-
ਕੋਲਕਾਤਾ ਨਾਈਟ ਰਾਈਡਰਜ਼ ਦੀ ਕੰਮਜ਼ੋਰੀ ਉਸ ਦਾ ਸਪਿਨ ਵਿਭਾਗ ਹੈ। ਖੱਬੇ ਹੱਥ ਦਾ ਕਲਾਈ ਦਾ ਸਪਿਨਰ ਕੁਲਦੀਪ ਯਾਦਵ ਪਿਛਲੇ ਸਾਲ 5 ਮੈਚਾਂ ’ਚ ਸਿਰਫ ਇਕ ਵਿਕਟ ਹਾਸਲ ਕਰ ਸਕਿਆ ਸੀ। ਗੰਭੀਰ ਦੀ ਅਗਵਾਈ ’ਚ 2012 ਅਤੇ 2014 ਦੀ ਇਸ ਦੀ ਖਿਤਾਬੀ ਜਿੱਤ ਦਾ ਨਾਇਕ ਰਿਹਾ ਨਾਰੇਨ ਵੀ ਨਹੀਂ ਚੱਲ ਪਾ ਰਿਹਾ ਹੈ। ਪਿਛਲੇ ਸਾਲ ਨਾਰੇਨ ਨੂੰ ਸ਼ੱਕੀ ਐਕਸ਼ਨ ਲਈ ਚਿਤਾਵਨੀ ਮਿਲੀ ਸੀ, ਜਿਸ ਕਾਰਣ ਉਹ 4 ਮੈਚ ਨਹੀਂ ਖੇਡ ਸਿਕਆ ਸੀ। ਇਕ ਹੋਰ ਸਪਿਨਰ ਵਰੁਣ ਚੱਕਰਵਰਤੀ ਨੇ ਨਾਰੇਨ ਦੀ ਗੈਰ-ਹਾਜ਼ਰੀ ’ਚ ਜ਼ਿੰਮੇਵਾਰੀ ਸੰਭਾਲ ਕੇ 17 ਵਿਕਟਾਂ ਲਈਆਂ ਸਨ ਪਰ ਉਸ ਦੀ ਫਿੱਟਨੈੱਸ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦਿਨੇਸ਼ ਕਾਰਤਿਕ ਨੇ ਵੀ ਕਪਤਾਨੀ ਛੱਡ ਕੇ ਆਪਣੀ ਖੇਡ ’ਤੇ ਧਿਆਨ ਦੇਣ ਦਾ ਫੈਸਲਾ ਕੀਤਾ ਸੀ ਅਤੇ ਉਹ 2020 ਦੀ ਭਰਪਾਈ 2021 ’ਚ ਪੂਰੀ ਕਰਨੀ ਚਾਹੇਗਾ। ਸ਼ਾਕਿਬ ਅਤੇ ਤਜ਼ੁਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਵੀ ਦਿੱਲੀ ਅਤੇ ਚੇਨਈ ਦੀਆਂ ਹੌਲੀ ਵਿਕਟਾਂ ’ਤੇ ਮੌਕੇ ਦਾ ਪੂਰਾ ਲਾਭ ਉਠਾਉਣਾ ਚਾਹੇਗਾ।
ਕੇ. ਕੇ. ਆਰ. ਅਤੇ ਸ਼ੁਭਮਨ ਗਿੱਲ ਕੋਲੋਂ ਚੰਗੀ ਸ਼ੁਰੂਆਤ ਦੀ ਜ਼ਰੂਰਤ ਹੋਵੇਗੀ। ਗਿੱਲ ਨੇ ਪਿਛਲੀ ਵਾਰ ਸ਼ੁਰੂ ’ਚ ਕਾਫੀ ਗੇਂਦਾਂ ਬਰਬਾਦ ਕੀਤੀਆਂ ਸਨ ਜਿਸ ਨਾਲ ਮੱਧਕ੍ਰਮ ’ਤੇ ਦਬਾਅ ਬਣਿਆ ਸੀ। ਮੌਰਗਨ ਦੀ ਅਗਵਾਈ ਵਾਲੀ ਟੀਮ ਨੂੰ ਸ਼ੁਰੂ ’ਚ ਹੀ ਚੰਗਾ ਕੰਬੀਨੇਸ਼ਨ ਤਿਆਰ ਕਰਨਾ ਹੋਵੇਗਾ ਕਿਉਂਕਿ ਪਿਛਲੀ ਵਾਰ ਟੀਮ ਇਸ ਤਰ੍ਹਾਂ ਕਰਨ ’ਚ ਅਸਫਲ ਰਹੀ ਸੀ।
ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ-
ਇਯੋਨ ਮੌਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿੱਲ, ਨਿਤਿਸ਼ ਰਾਣਾ, ਟਿਮ ਸੇਫਰਟ, ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਾਰੇਨ, ਕੁਲਦੀਪ ਯਾਦਵ, ਸ਼ਿਵਮ ਮਾਵੀ, ਲਾਕੀ ਫਗਯੁਰਸਨ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਸੰਦੀਪ ਵਾਰੀਅਰ, ਪ੍ਰਸਿੱਧ ਕ੍ਰਿਸ਼ਣਾ, ਰਾਹੁਲ ਤ੍ਰਿਪਾਠੀ, ਵਰੁਣ ਚੱਕਰਵਰਤੀ, ਸ਼ਾਕਿਬ ਅਲ ਹਸਨ, ਸ਼ੇਲਡਨ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੁਣ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੁਣ ਨਾਇਰ, ਬੇਨ ਕਟਿੰਗ, ਵੈਂਕਟੇਸ਼ ਅਈਅਰ ਅਤੇ ਪਵਨ ਨੇਗੀ।