KKR ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਇਹ ਖਿਡਾਰੀ ਹੋਇਆ IPL ਤੋਂ ਬਾਹਰ

Monday, Sep 27, 2021 - 05:11 PM (IST)

KKR ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਇਹ ਖਿਡਾਰੀ ਹੋਇਆ IPL ਤੋਂ ਬਾਹਰ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ ਦੂਜੇ ਪੜਾਅ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਆਈ. ਪੀ. ਐੱਲ. 2021 ਤੋਂ ਬਾਹਰ ਹੋ ਗਏ ਹਨ। ਕੁਲਦੀਪ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਪ੍ਰੈਕਟਿਸ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਤੇ ਹੁਣ ਉਹ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ। ਕੁਲਦੀਪ ਦੀ ਸੱਟ ਕਿੰਨੀ ਗੰਭੀਰ ਹੈ ਇਸ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਪਰ ਮੀਡੀਆ ਰਿਪੋਰਟਸ ਮੁਤਾਬਕ ਇਹ ਗੇਂਦਬਾਜ਼ ਭਾਰਤ ਪਰਤ ਆਇਆ ਹੈ।

ਇਹ ਵੀ ਪੜ੍ਹੋ : KKR ਨੂੰ ਲੱਗਾ ਵੱਡਾ ਝਟਕਾ, ਸੱਟ ਕਾਰਨ ਇਹ ਖਿਡਾਰੀ ਹੋਇਆ IPL ਤੋਂ ਬਾਹਰ

PunjabKesariਇੰਡੀਅਨ ਪ੍ਰੀਮੀਅਰ ਲੀਗ ਤੋਂ ਹਟਣ ਦੇ ਬਾਅਦ ਉਨ੍ਹਾਂ ਦੇ ਜ਼ਿਆਦਾਤਰ ਘਰੇਲੂ ਸੈਸ਼ਨ ਤੋਂ ਵੀ ਬਾਹਰ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਮੁਕਾਬਲੇਬਾਜ਼ੀ ਕ੍ਰਿਕਟ 'ਚ ਵਾਪਸੀ ਤੋਂ ਪਹਿਲਾਂ ਲੰਬੀ ਰਿਹੈਬਲੀਟੇਸ਼ਨ ਪ੍ਰਕਿਰਿਆ ਤੋਂ ਗੁਜ਼ਰਨਾ ਹੋਵੇਗਾ। ਆਈ. ਪੀ. ਐੱਲ. ਟੀਮਾਂ ਨਾਲ ਜੁੜੇ ਮਾਮਲੇ ਨੂੰ ਦੇਖਣ ਵਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਦਸਣ ਦੀ ਸ਼ਰਤ 'ਤੇ ਦੱਸਿਆ ਕਿ ਹਾਂ, ਸਾਨੂੰ ਸੂਚਨਾ ਮਿਲੀ ਹੈ ਕਿ ਯੂ. ਏ. ਈ. 'ਚ ਅਭਿਆਸ ਸੈਸ਼ਨ ਦੇ ਦੌਰਾਨ ਕੁਲਦੀਪ ਨੂੰ ਗੋਡੇ 'ਚ ਗੰਭੀਰ ਸੱਟ ਲੱਗੀ ਹੈ। ਸ਼ਾਇਦ ਫੀਲਡਿੰਗ ਦੇ ਦੌਰਾਨ ਉਨ੍ਹਾਂ ਦਾ ਗੋਡਾ ਮੁੜ ਗਿਆ ਤੇ ਗੰਭੀਰ ਸੱਟ ਲਗ ਗਈ ਹੈ। ਅਜਿਹੀ ਕੋਈ ਸੰਭਾਵਨਾ ਨਹੀਂ ਹੈ ਕਿ ਉਹ ਆਈ. ਪੀ. ਐੱਲ. 'ਚ ਅੱਗੇ ਹਿੱਸਾ ਲੈ ਸਕੇਗਾ ਤੇ ਇਸ ਲਈ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News