KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ

Tuesday, May 11, 2021 - 07:57 PM (IST)

KKR ਦਾ ਗੇਂਦਬਾਜ਼ ਕਮਿੰਸ ਬਣਨ ਵਾਲਾ ਹੈ ਪਿਤਾ, ਪਤਨੀ ਨੇ ਸ਼ੇਅਰ ਕੀਤੀ ਪੋਸਟ

ਨਵੀਂ ਦਿੱਲੀ - ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡ ਰਹੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਜਲਦ ਹੀ ਪਿਤਾ ਬਣਨ ਵਾਲਾ ਹੈ। ਉਸਦੀ ਪਤਨੀ ਬੈਕੀ ਬੋਸਟਨ ਆਗਾਮੀ ਬਸੰਤ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਵੇਗੀ। ਕਮਿੰਸ ਦੀ ਪਤਨੀ ਨੇ ਇੰਸਟਾਗ੍ਰਾਮ ’ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ,‘‘ਮੈਂ ਹੁਣ ਇਸ ਖੁਸ਼ੀ ਨੂੰ ਹੋਰ ਨਹੀਂ ਛੁਪਾ ਸਕਦੀ । ਬੇਬੀ ਬੋਸਟਨ ਕਮਿੰਸ ਇਸ ਬਸੰਤ ਵਿਚ ਸਾਡੇ ਵਿਚਾਲੇ ਹੋਵੇਗਾ। ਅਸੀਂ ਤੁਹਾਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹਾਂ।’’ਕੇ. ਕੇ. ਆਰ. ਨੇ ਉਸ ਨੂੰ ਵਧਾਈ ਦਿੱਤੀ ਹੈ ਤੇ ਟਵੀਟ ਕਰਦੇ ਹੋਏ ਲਿਖਿਆ, ‘‘ਕੀ ਸ਼ਾਨਦਾਰ ਖ਼ਬਰ ਹੈ।’

ਇਹ ਖ਼ਬਰ ਪੜ੍ਹੋ- ਹੋਰਨਾਂ ਦੇਸ਼ਾਂ ਦੇ ਕੋਵਿਡ-ਨਿਯਮ ਕਦੇ ਨਾ ਤੋੜਨ ਖਿਡਾਰੀ : ਭਾਰਤੀ ਖੇਡ ਮੰਤਰੀ

PunjabKesari

PunjabKesari
ਜ਼ਿਕਰਯੋਗ ਹੈ ਕਿ ਕਮਿੰਸ ਨੇ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਬੈਕੀ ਨਾਲ ਪਿਛਲੇ ਸਾਲ ਫਰਵਰੀ 'ਚ ਵਿਆਹ ਕੀਤਾ ਸੀ। ਕਮਿੰਸ ਨੇ ਕੋਰੋਨਾ ਦੇ ਵਿਰੁੱਧ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਵੀ ਦਿੱਤੇ ਸਨ।

PunjabKesari

 

ਇਹ ਖ਼ਬਰ ਪੜ੍ਹੋ- ਮਾਂ ਨੂੰ ਯਾਦ ਕਰ ਰੋਣ ਲੱਗੇ ਕ੍ਰਿਸ ਗੇਲ, ਵਾਇਰਲ ਹੋਈ ਵੀਡੀਓ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News