ਓਲੰਪਿਕ ਤਿਆਰੀਆਂ ਨੂੰ ਛੱਡ ਬਾਕੀ ਸਾਰੇ ਰਾਸ਼ਟਰੀ ਖੇਡ ਕੈਂਪ ਮੁਲਤਵੀ

03/17/2020 4:22:09 PM

ਨਵੀਂ ਦਿੱਲੀ— ਸਰਕਾਰ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਫੈਲੀ ਮਹਾਮਾਰੀ ਨੂੰ ਦੇਖਦੇ ਹੋਏ ਐਥਲੀਟ ਦੇ ਸਾਰੇ ਰਾਸ਼ਟਰੀ ਕੈਂਪਾਂ ਨੂੰ ਅਗਲੇ ਹੁਕਮਾਂ ਤਕ ਮੁਲਤਵੀ ਕਰਨ ਦਾ ਮੰਗਰਵਾਰ ਨੂੰ ਐਲਾਨ ਕਰ ਦਿੱਤਾ ਹਾਲਾਂਕਿ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਕਰ ਰਹੇ ਐਥਲੀਟਾਂ ਦੇ ਕੈਂਪ ਜਾਰੀ ਰਹਿਣਗੇ।

ਕਿਰੇਨ ਰਿਜਿਜੂ ਨੇ ਟਵੀਟ ਕੀਤਾ, ‘‘ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮੱਦੇਨਜ਼ਰ ਭਾਰਤੀ ਖੇਡ ਅਥਾਰਿਟੀ ਨੇ ਫੈਸਲਾ ਕੀਤਾ ਹੈ ਕਿ ਓਲੰਪਿਕ 2020 ਦੀਆਂ ਤਿਆਰੀਆਂ ਕਰ ਰਹੇ ਐਥਲੀਟਾਂ ਦੇ ਸਿਖਲਾਈ ਕੇਂਦਰਾਂ ਨੂੰ ਛੱਡ ਕੇ ਬਾਕੀ ਸਾਰੇ ਰਾਸ਼ਟਰੀ ਕੈਂਪ ਮੁਲਤਵੀ ਰਹਿਣਗੇ।’’ ਉਨ੍ਹਾਂ ਕਿਹਾ, ‘‘ਅਗਲੇ ਹੁਕਮ ਤਕ ਨੈਸ਼ਨਲ ਸੈਂਟਰ ਆਫ ਐਕਸੀਲੈਂਸ ਅਤੇ ਭਾਰਤੀ ਖੇਡ ਅਥਾਰਿਟੀ ਦੇ ਸਿਖਲਾਈ ਕੈਂਪਾਂ ’ਚ ਅਕੈਡਮਿਕ ਟ੍ਰੇਨਿੰਗ ਵੀ ਮੁਲਤਵੀ ਰਹੇਗੀ।’’


Tarsem Singh

Content Editor

Related News