ਯੂਨੀਵਰਸਿਟੀ ਤੇ ਸਕੂਲ ਗੇਮਸ 'ਚ ਡੋਪ ਟੈਸਟ ਸਬੰਧੀ ਖੇਡ ਮੰਤਰੀ ਦਾ ਵੱਡਾ ਬਿਆਨ

Saturday, Dec 21, 2019 - 04:50 PM (IST)

ਯੂਨੀਵਰਸਿਟੀ ਤੇ ਸਕੂਲ ਗੇਮਸ 'ਚ ਡੋਪ ਟੈਸਟ ਸਬੰਧੀ ਖੇਡ ਮੰਤਰੀ ਦਾ ਵੱਡਾ ਬਿਆਨ

ਸਪੋਰਟਸ ਡੈਸਕ— ਖੇਡ ਦੀ ਦੁਨੀਆ 'ਚ ਡੋਪਿੰਗ ਦੀ ਸਮੱਸਿਆ ਗੰਭੀਰ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਇਸ ਸਮੱਸਿਆ ਨਾਲ ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ ਪ੍ਰਭਾਵਿਤ ਹਨ। ਅਕਸਰ ਕਈ ਖਿਡਾਰੀ ਖੇਡ 'ਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਦੇ ਹਨ। ਭਾਰਤ ਵੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਇਸੇ ਤਹਿਤ ਡੋਪਿੰਗ ਟੈਸਟ ਬਾਰੇ 'ਚ ਭਾਰਤ ਦੇ ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਜੇਕਰ ਖਿਡਾਰੀ ਡੋਪਿੰਗ 'ਚ ਫਸਦਾ ਹੈ ਤਾਂ ਉਸ ਦੇ ਨਾਲ ਕੋਚ ਵੀ ਦੋਸ਼ੀ ਹੈ। ਇਸ ਲਈ ਫੈਡਰੇਸ਼ਨ ਨੂੰ ਖਿਡਾਰੀਆਂ ਦੇ ਨਾਲ ਹੀ ਕੋਚ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।
PunjabKesari
ਖੇਡ ਮੰਤਰੀ ਨੇ ਡੋਪਿੰਗ ਨੂੰ ਲੈ ਕੇ ਸਕੂਲ, ਕਾਲਜਾਂ 'ਚ ਜਾਗਰੂਕਤਾ ਲਿਆਉਣ ਦੇ ਨਾਲ ਹੀ ਯੂਨੀਵਰਸਿਟੀ ਗੇਮਸ ਅਤੇ ਸਕੂਲ ਗੇਮਸ 'ਚ ਵੀ ਡੋਪ ਟੈਸਟ ਕੀਤੇ ਜਾਣ ਦੀ ਗੱਲ ਕਹੀ ਹੈ ਤਾਂ ਜੋ ਸ਼ੁਰੂਆਤੀ ਪੱਧਰ 'ਤੇ ਹੀ ਡੋਪਿੰਗ ਕਰਨ ਵਾਲੇ ਖਿਡਾਰੀਆਂ ਦੀ ਪਛਾਣ ਕੀਤੀ ਜਾ ਸਕੇ। ਕਲੀਨ ਸਪੋਰਟਸ ਅਵੇਅਰਨੈੱਸ ਮੁਹਿੰਮ ਚਲਾਈ ਜਾ ਰਹੀ ਹੈ। ਅਭਿਨੇਤਾ ਸੁਨੀਲ ਸ਼ੈੱਟੀ ਨੂੰ ਇਸ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਹੋਰਨਾਂ ਅਭਿਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਂਟੀ ਡੋਪਿੰਗ ਦੇ ਨਿਯਮ ਹੀ ਕਾਫੀ ਹਨ। ਬਿਲ ਦੀ ਜ਼ਰੂਰਤ ਨਹੀਂ ਹੈ।


author

Tarsem Singh

Content Editor

Related News