ਭਾਰਤ ਦੇ ਪਾਕਿ 'ਚ ਡੇਵਿਸ ਕੱਪ ਖੇਡਣ 'ਤੇ ਖੇਡ ਮੰਤਰੀ ਨੇ ਦਿੱਤਾ ਇਹ ਬਿਆਨ

08/12/2019 3:19:02 PM

ਨਵੀਂ ਦਿੱਲੀ— ਖੇਡ ਮੰਤਰੀ ਕੀਰੇਨ ਰਿਜੀਜੂ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਪਾਕਿਸਤਾਨ 'ਚ ਅਗਲੇ ਮਹੀਨੇ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ 'ਚ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ ਇਸ 'ਤੇ ਸਰਕਾਰ ਫੈਸਲਾ ਨਹੀਂ ਕਰ ਸਕਦੀ ਕਿਉਂਕਿ ਇਹ ਦੋ ਪੱਖੀ ਪ੍ਰਤੀਯੋਗਿਤਾ ਨਹੀਂ ਹੈ। ਜੇਕਰ ਇਹ ਦੋ ਪੱਖੀ ਪ੍ਰਤੀਯੋਗਿਤਾ ਹੁੰਦੀ ਤਾਂ ਇਹ ਸਿਆਸੀ ਫੈਸਲਾ ਬਣ ਜਾਂਦੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਓਸੀਆਨਾ ਖੇਤਰ 'ਚ ਗਰੁੱਪ ਏ ਡੇਵਿਸ ਕੱਪ ਮੁਕਾਬਲਾ 14 ਅਤੇ 15 ਸਤੰਬਰ ਨੂੰ ਇਸਲਾਮਾਬਾਦ 'ਚ ਹੋਵੇਗਾ ਪਰ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਕਾਰਨ ਇਸ 'ਚ ਭਾਰਤ ਦੇ ਖੇਡਣ 'ਤੇ ਬੇਯਕੀਨੀ ਦੇ ਬਦਲ ਮੰਡਰਾ ਰਹੇ ਹਨ।
PunjabKesari
ਉਨ੍ਹਾਂ ਕਿਹਾ ਕਿ ਭਾਰਤ ਓਲੰਪਿਕ ਚਾਰਟਰ ਨੂੰ ਮੰਨਦਾ ਹੈ ਅਤੇ ਉਸ 'ਤੇ ਉਸ ਵੱਲੋਂ ਦਸਤਖ਼ਤ ਹਨ, ਇਸ ਲਈ ਭਾਰਤ ਸਰਕਾਰ ਜਾਂ ਰਾਸ਼ਟਰੀ ਮਹਾਸੰਘ ਇਹ ਫੈਸਲਾ ਨਹੀਂ ਕਰ ਸਕਦੇ ਕਿ ਭਾਰਤ ਨੂੰ ਇਸ 'ਤੇ ਹਿੱਸਾ ਲੈਣਾ ਚਾਹੀਦਾ ਹੈ ਜਾਂ ਨਹੀਂ।'' ਸਰਬ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਇਸ ਮੁਕਾਬਲੇ ਨੂੰ ਨਿਰਪੱਖ ਸਥਾਨ 'ਤੇ ਕਰਵਾਉਣਾ ਚਾਹੁੰਦਾ ਹੈ ਪਰ ਪਾਕਿਸਤਾਨ ਟੈਨਿਸ ਸੰਘ ਨੇ ਐਤਵਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਥਾਨ ਬਦਲਣ 'ਤੇ ਸਹਿਮਤ ਨਹੀਂ ਹੋਵੇਗਾ ਕਿਉਂਕਿ ਇਸਲਾਮਾਬਾਦ 'ਚ ਪਹਿਲੇ ਤੋਂ ਹੀ ਤਿਆਰੀਆਂ ਚਲ ਰਹੀਆਂ ਹਨ। ਆਈ. ਟੀ. ਐੱਫ. ਤੋਂ ਸਥਾਨ ਬਦਲਣ ਦੀ ਮੰਗ ਕਰਦੇ ਹੋਏ ਏ. ਆਈ. ਟੀ. ਏ. ਨੇ ਦੋਹਾਂ ਵਿਚਾਲੇ ਤਣਾਅ ਅਤੇ ਸੁਰੱਖਿਆ ਚਿੰਤਾਵਾਂ ਨੂੰ ਅਜਿਹਾ ਕਰਨ ਦਾ ਕਾਰਨ ਦੱਸੇਗਾ। ਭਾਰਤ ਦੀ ਕੋਈ ਵੀ ਡੇਵਿਸ ਕੱਪ ਟੀਮ 1964 ਦੇ ਬਾਅਦ ਪਾਕਿਸਤਾਨ ਦੌਰੇ 'ਤੇ ਨਹੀਂ ਗਈ।


Tarsem Singh

Content Editor

Related News