ਮੁੰਬਈ ਇੰਡੀਅਨਜ਼ ਦੇ ਵਿਕਟਕੀਪਿੰਗ ਸਲਾਹਕਾਰ ਕਿਰਨ ਮੋਰੇ ਨੂੰ ਹੋਇਆ ਕੋਰੋਨਾ

04/06/2021 7:12:42 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਤੇ ਮੁੰਬਈ ਇੰਡੀਅਨਜ਼ ਦੇ ਹੁਨਰ ਭਾਲ ਅਧਿਕਾਰੀ ਕਿਰਨ ਮੋਰੇ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ। ਇਸ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਈਜ਼ੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੋਰੇ (58 ਸਾਲ) ਇਸ ਪੰਜ ਵਾਰ ਦੀ ਆਈ. ਪੀ. ਐੱਲ. ਚੈਂਪੀਅਨ ਟੀਮ ਦੇ ਵਿਕਟਕੀਪਿੰਗ ਸਲਾਹਕਾਰ ਵੀ ਹਨ। ਮੁੰਬਈ ਇੰਡੀਅਨਜ਼ ਨੇ ਕਿਹਾ, ‘‘ਮੋਰੇ ’ਚ ਅਜੇ ਲੱਛਣ ਨਜ਼ਰ ਨਹੀਂ ਆ ਰਹੇ ਹਨ ਤੇ ਉਨ੍ਹਾਂ ਨੂੰ ਇਕਾਂਤਵਾਸ ’ਚ ਰੱਖਿਆ ਗਿਆ ਹੈ। ਮੁੰਬਈ ਇੰਡੀਅਨਜ਼ ਤੇ ਕਿਰਨ ਮੋਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਿਹਤ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।’’
ਇਹ ਵੀ ਪੜ੍ਹੋ : ਅਜਿੰਕਯ ਰਹਾਨੇ ਦੀ ਦਾਦੀ ਦਾ ਹੋਇਆ ਦਿਹਾਂਤ, ਪੂਰੀ ਨਾ ਹੋ ਸਕੀ ਆਖ਼ਰੀ ਇੱਛਾ

ਮੁੰਬਈ ਇੰਡੀਅਨਜ਼ ਮੁਤਾਬਕ ‘‘ਮੁੰਬਈ ਇੰਡੀਅਨਜ਼ ਦੀ ਮੈਡੀਕਲ ਟੀਮ ਮੋਰੇ ਦੀ ਸਿਹਤ ਦੀ ਨਿਗਰਾਨੀ ਕਰਦੀ ਰਹੇਗੀ ’’ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕੱਲ ਵੀ ਬੈਂਗਲੁਰੂ ’ਚ ਕੈਂਪ ਨਾਲ ਜੁੜਨ ਤੋਂ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਘਰ ’ਚ ਇਕਾਂਤਵਾਸ ਤੋਂ ਗੁਜ਼ਰ ਰਹੇ ਹਨ। ਦੇਸ਼ ’ਚ ਕੋਵਿਡ-19 ਮਹਾਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ। ਮਹਾਰਾਸ਼ਟਰ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ ’ਚ ਸ਼ਾਮਲ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News