ਕਿਰਣ ਜਾਰਜ ਨੇ ਇੰਡੋਨੇਸ਼ੀਆ ਮਾਸਟਰਸ ਦਾ ਖਿਤਾਬ ਜਿੱਤਿਆ
Sunday, Sep 10, 2023 - 09:54 PM (IST)
ਮੇਦਾਨ (ਇੰਡੋਨੇਸ਼ੀਆ), (ਭਾਸ਼ਾ)– ਉੱਭਰਦੇ ਹੋਏ ਭਾਰਤੀ ਸ਼ਟਲਰ ਕਿਰਣ ਜਾਰਜ ਨੇ ਐਤਵਾਰ ਨੂੰ ਇੱਥੇ ਪੁਰਸ਼ ਸਿੰਗਲਜ਼ ਫਾਈਨਲ ’ਚ ਜਾਪਾਨ ਦੇ ਕੂਤਾਕਾਹਾਸ਼ੀ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਇੰਡੋਨੇਸ਼ੀਆ ਮਾਸਟਰਸ ਟਰਾਫੀ ਨੂੰ ਆਪਣੇ ਨਾਂ ਕੀਤਾ। ਕਿਰਣ ਦਾ ਇਹ ਵਿਸ਼ਵ ਟੂਰ ਸੁਪਰ 100 ਪੱਧਰ ਦਾ ਦੂਜਾ ਖਿਤਾਬ ਹੈ।
ਇਹ ਵੀ ਪੜ੍ਹੋ : Asia Cup : ਭਾਰਤ-ਪਾਕਿ ਮੈਚ ਹੁਣ ਰਿਜ਼ਰਵ ਡੇ 'ਚ ਖੇਡਿਆ ਜਾਵੇਗਾ, ਮੀਂਹ ਨੇ ਪਾਇਆ ਅੱਜ ਅੜਿੱਕਾ
ਕੋਚੀ ਦੇ ਇਸ 23 ਸਾਲ ਦੇ ਖਿਡਾਰੀ ਨੇ 56 ਮਿੰਟ ਤਕ ਚੱਲੇ ਸਖਤ ਮੁਕਾਬਲੇ ’ਚ ਦੁਨੀਆ ਦੇ 82ਵੇਂ ਨੰਬਰ ਦੇ ਖਿਡਾਰੀ ਤਾਕਾਹਾਸ਼ੀ ਨੂੰ 21-19, 22-20 ਨਾਲ ਹਰਾਇਆ। ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕੈਡਮੀ (ਪੀ. ਪੀ. ਬੀ. ਏ.) ਦੇ ਡਾਇਰੈਕਟਰ ਤੇ ਸਾਬਕਾ ਰਾਸ਼ਟਰੀ ਕੋਚ ਵਿਮਲ ਕੁਮਾਰ ਨੇ ਕਿਹਾ, ‘‘ਇਹ ਸ਼ਾਨਦਾਰ ਜਿੱਤ ਹੈ। ਇਹ ਮੌਕਿਆਂ ਦਾ ਫਾਇਦਾ ਚੁੱਕਣ ਤੇ ਲਗਾਤਾਰ ਚੰਗਾ ਖੇਡਣ ਦੇ ਬਾਰੇ ਵਿਚ ਹੈ। ਦੇਸ਼ ਦੇ ਹੋਰ ਖਿਡਾਰੀ ਵੀ ਨੌਜਵਾਨ ਤੇ ਇਸ ਤਰ੍ਹਾਂ ਚੰਗੇ ਹਨ, ਇਸ ਲਈ ਮੈਂ ਉਨ੍ਹਾਂ ਤੋਂ ਕਾਫੀ ਖੁਸ਼ ਹਾਂ।’’ ਉਸ ਨੇ ਕਿਹਾ,‘‘ਇਸ ਜਿੱਤ ਤੋਂ ਬਾਅਦ ਕਿਰਣ ਨੂੰ ਆਰਾਮ ਕਰਨ ਦੀ ਜਗ੍ਹਾ ਆਪਣੀਆਂ ਤਿਆਰੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਉਹ ਹਾਂਗਕਾਂਗ ਦੀ ਯਾਤਰਾ ਕਰ ਰਹੇ ਹਨ।’’
ਇਹ ਵੀ ਪੜ੍ਹੋ : ਏਸ਼ੀਆ ਕੱਪ : ਸ਼ੁਭਮਨ-ਰੋਹਿਤ ਨੇ 11 ਮੈਚਾਂ 'ਚ ਪਾਰਟਨਰਸ਼ਿਪ 'ਚ ਬਣਾਈਆਂ 966 ਦੌੜਾਂ, ਦੇਖੋ ਅੰਕੜੇ
ਸਾਬਕਾ ਰਾਸ਼ਟਰੀ ਚੈਂਪੀਅਨ ਜਾਰਜ ਥਾਮਸ ਦੇ ਬੇਟੇ ਕਿਰਣ ਨੇ ਓਡਿਸ਼ਾ ਓਪਨ ਤੇ ਪੌਲਿਸ਼ ਓਪਨ ਜਿੱਤਿਆ ਸੀ। ਉਹ ਪਿਛਲੇ ਸਾਲ ਡੈੱਨਮਾਰਕ ਮਾਸਟਰਸ ਵਿਚ ਉਪ ਜੇਤੂ ਰਿਹਾ ਸੀ। ਇਸ ਸਾਲ ਜਨਵਰੀ ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ 43ਵੇਂ ਨੰਬਰ ’ਤੇ ਪਹੁੰਚਾਉਣ ਵਾਲੇ ਕਿਰਣ ਨੇ ਬੀਤੀ ਮਈ-ਜੂਨ ’ਚ ਥਾਈਲੈਂਡ ਓਪਨ ’ਚ ਚੀਨ ਦੇ ਚੋਟੀ ਦੇ ਖਿਡਾਰੀਆਂ ਸ਼ੀ ਯੂਕੀ ਤੇ ਵੇਂਗ ਹੋਂਗਯਾਂਗ ਨੂੰ ਹਰਾ ਕੇ ਆਪਣੀ ਕਲਾ ਦਿਖਾਈ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8