ਕੀਰੋਨ ਪੋਲਾਰਡ ਦਾ ਟੀ-20 'ਚ ਕਮਾਲ, 11,000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਕ੍ਰਿਕਟਰ ਬਣੇ
Wednesday, Sep 01, 2021 - 02:49 PM (IST)
ਪੋਰਟ ਆਫ ਸਪੇਨ- ਵੈਸਟਇੰਡੀਜ਼ ਦੇ ਕ੍ਰਿਕਟਰ ਕੀਰੋਨ ਪੋਲਾਰਡ ਨੇ ਟੀ-20 ਕ੍ਰਿਕਟ 'ਚ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ। ਪੋਲਾਰਡ ਟੀ-20 ਕ੍ਰਿਕਟ 'ਚ 11,000 ਦੌੜਾਂ ਬਣਾਉਣ ਵਾਲੇ ਕ੍ਰਿਕਟਰ ਬਣ ਗਏ ਹਨ ਤੇ ਅਜਿਹਾ ਕਰਨ ਵਾਲੇ ਉਹ ਦੂਜੇ ਬੱਲੇਬਾਜ਼ ਹਨ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ : ਮਿਕਸਡ ਏਅਰ ਰਾਈਫਲ ਪ੍ਰੋਨ ਫ਼ਾਈਨਲ ਲਈ ਕੁਆਲੀਫ਼ਾਈ ਕਰਨ ਤੋਂ ਖੁੰਝੀ ਅਵਨੀ
ਪੋਲਾਰਡ ਨੇ ਕੈਰੇਬੀਅਨ ਪ੍ਰੀਮੀਅਰ ਲੀਗ (ਸੀ. ਪੀ. ਐੱਲ.) 'ਚ ਲੂਸੀਆ ਕਿੰਗਸ ਖ਼ਿਲਾਫ ਟ੍ਰਿਨਬਾਗੋ ਨਾਈਟ ਰਾਈਡਰਸ ਵੱਲੋਂ 41 ਦੌੜਾਂ ਦੀ ਪਾਰੀ ਖੇਡ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਤੇ ਟੀਮ ਨੂੰ ਜਿੱਤ ਦਿਵਾਉਣ 'ਚ ਮਦਦ ਕੀਤੀ। ਇਸ ਜਿੱਤ ਦੇ ਨਾਲ ਹੀ ਨਾਈਟ ਰਾਈਡਰਜ਼ ਸੀ. ਪੀ. ਐੱਲ. ਦੀ ਸਾਰਣੀ 'ਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ : UP ਯੋਧਾ ਨੇ ਨਰਵਾਲ ਨੂੰ ਪ੍ਰੋ ਕਬੱਡੀ ਲੀਗ 'ਚ ਰਿਕਾਰਡ 1.65 ਕਰੋੜ ਰੁਪਏ 'ਚ ਖਰੀਦਿਆ
ਪੋਲਾਰਡ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਆਲ ਟਾਈਮ ਲਿਸਟ 'ਚ ਵੈਸਟਇੰਡੀਜ਼ ਦੇ ਸਾਥੀ ਕ੍ਰਿਸ ਗੇਲ ਤੋਂ ਪਿੱਛੇ ਹਨ। ਗੇਲ ਨੇ ਟੀ-20 'ਚ 14,108 ਦੌੜਾਂ ਬਣਾਈਆਂ ਹਨ। ਪਾਕਿਸਤਾਨ ਦੇ ਸ਼ੋਏਬ ਮਲਿਕ ਤੀਜੇ ਤੇ ਆਸਟਰੇਲੀਆ ਦੇ ਡੇਵਿਡ ਵਾਰਨਰ ਚੌਥੇ ਸਥਾਨ 'ਤੇ ਹਨ। ਪੋਲਾਰਡ ਨੇ ਖ਼ਾਸ ਤੌਰ 'ਤੇ 11,000 ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਨਾਲ ਹੀ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 297 ਵਿਕਟਾਂ ਵੀ ਆਪਣੇ ਨਾਂ ਕੀਤੀਆਂ ਹਨ ਜੋ ਉਨ੍ਹਾਂ ਨੂੰ ਅਜੇ ਤਕ ਦੇ ਸਭ ਤੋਂ ਮਹਾਨ ਟੀ-20 ਆਲਰਾਊਂਡਰਾਂ 'ਚੋਂ ਇਕ ਬਣਾਉਂਦਾ ਹੈ। ਮੈਚ ਦੀ ਗੱਲ ਕਰੀਏ ਤਾਂ ਨਾਈਟ ਰਾਈਡਰ਼ਸ ਨੇ ਕਿੰਗਸ 'ਤੇ 27 ਦੌੜਾਂ ਨਾਲ ਜਿੱਤ ਹਾਸਲ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।