... ਜਦੋਂ ਆਊਟ ਹੋਣ 'ਤੇ ਕੇਰੋਨ ਪੋਲਾਰਡ ਨੇ ਬ੍ਰਾਵੋ ਦੇ ਮਾਰਿਆ ਬੱਲਾ (ਵੀਡੀਓ)

Tuesday, Jul 30, 2019 - 10:18 PM (IST)

... ਜਦੋਂ ਆਊਟ ਹੋਣ 'ਤੇ ਕੇਰੋਨ ਪੋਲਾਰਡ ਨੇ ਬ੍ਰਾਵੋ ਦੇ ਮਾਰਿਆ ਬੱਲਾ (ਵੀਡੀਓ)

ਨਵੀਂ ਦਿੱਲੀ— ਗਲੋਬਲ ਟੀ-20 ਕੈਨੇਡਾ ਲੀਗ ਦੇ ਦੌਰਾਨ ਬਰੈਂਪਟਨ ਓਨਟਾਰੀਓ 'ਚ ਟੋਰਾਂਟੋ ਨੈਸ਼ਨਲਸ ਤੇ ਵਿਨਿੰਪੋਗ ਹਾਕਸ ਵਿਚਾਲੇ ਖੇਡੇ ਗਏ ਮੁਕਾਬਲੇ ਦੌਰਾਨ ਇਕ ਮਜ਼ੇਦਾਰ ਘਟਨਾ ਦੇਖਣ ਨੂੰ ਮਿਲੀ। ਦਰਅਸਲ ਟੋਰਾਂਟੋ ਨੈਸ਼ਨਲਸ ਦੇ ਬੱਲੇਬਾਜ਼ ਕੇਰੋਨ ਪੋਲਾਰਡ ਆਖਰੀ ਓਵਰਾਂ 'ਚ ਡ੍ਰਵੇਨ ਬ੍ਰਾਵੋ ਦੇ ਹੱਥੋਂ ਵਿਕਟ ਗੁਆਇਆ ਤਾਂ ਬ੍ਰਾਵੋ ਮਸਤੀ ਦੇ ਮੂਡ 'ਚ ਆ ਗਏ ਸਨ। ਬ੍ਰਾਵੋ ਜਦੋਂ ਵਿਕਟ ਹਾਸਲ ਕਰਨ ਦੀ ਖੁਸ਼ੀ 'ਚ ਡਾਂਸ ਕਰ ਰਿਹਾ ਸੀ ਤਾਂ ਪੋਲਾਰਡ ਨੇ ਉਸਦੇ ਪੇਟ 'ਤੇ ਆਪਣਾ ਬੱਲਾ ਮਾਰਿਆ। ਪੂਰੇ ਘਟਨਾਕ੍ਰਮ ਦੇ ਦੌਰਾਨ ਇਹ ਦੋਵੇਂ ਕ੍ਰਿਕਟਰ ਹੱਸਦੇ ਹੋਏ ਨਜ਼ਰ ਆਏ।


ਟੋਰਾਂਟੋ ਨੈਸ਼ਨਲਸ ਤੇ ਵਿਨਿੰਪੋਗ ਹਾਕਸ ਵਿਚਾਲੇ ਖੇਡਿਆ ਗਿਆ ਇਹ ਮੁਕਾਬਲਾ ਹਾਕਸ ਨੇ 3 ਵਿਕਟਾਂ ਨਾਲ ਜਿੱਤ ਲਿਆ ਸੀ। ਪਹਿਲਾਂ ਖੇਡਦੇ ਹੋਏ ਟੋਰਾਂਟੋ ਟੀਮ ਨੇ 20 ਓਵਰਾਂ 'ਚ 216 ਦੌੜਾਂ ਬਣਾਈਆਂ ਸਨ। ਜਵਾਬ 'ਚ ਹਾਕਸ ਨੇ ਕ੍ਰਿਸ ਲਿਨ ਤੇ ਸੋਹੇਲ ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਇਹ ਟੀਚਾ ਹਾਸਲ ਕੀਤਾ। ਕ੍ਰਿਸ ਲਿਨ ਨੇ 48 ਗੇਂਦਾਂ 'ਚ 10 ਛੱਕੇ ਤੇ 2 ਚੌਕਿਆਂ ਦੀ ਮਦਦ ਨਾਲ 89 ਦੌੜਾਂ ਬਣਾਈਆਂ ਤੇ ਸੋਹੇਲ ਨੇ 6 ਛੱਕਿਆਂ ਤੇ 2 ਚੌਕਿਆਂ ਦੀ ਮਦਦ ਨਾਲ 27 ਗੇਂਦਾਂ 'ਚ 58 ਦੌੜਾਂ ਬਣਾਈਆਂ।

PunjabKesari


author

Gurdeep Singh

Content Editor

Related News