ਬੈਡਮਿੰਟਨ ਹਾਂਗਕਾਂਗ ਓਪਨ : ਕਿਦਾਂਬੀ ਹਮਵਤਨ ਸੌਰਭ ਨੂੰ ਹਰਾ ਕੁਆਰਟਰ ਫਾਈਨਲ ''ਚ

11/14/2019 5:31:18 PM

ਹਾਂਗਕਾਂਗ : ਭਾਰਤੀ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਹਮਵਤਨ ਸੌਰਭ ਵਰਮਾ ਨੂੰ ਸਖਤ ਮੁਕਾਬਲੇ ਵਿਚ ਹਰਾ ਕੇ ਵੀਰਵਾਰ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਪਰ ਐੱਚ. ਐੱਸ. ਪ੍ਰਣਯ ਹਾਰ ਕੇ ਬਾਹਰ ਹੋ ਗਿਆ ਹੈ। ਵਰਲਡ ਵਿਚ 13ਵੀਂ ਰੈਂਕਿੰਗ ਸ਼੍ਰੀਕਾਂਤ ਪੁਰਸ਼ ਸਿੰਗਲਜ਼ ਦੇ ਦੂਜੇ ਰਾਊਂਡ ਵਿਚ ਹਮਵਤਨ ਸੌਰਭ ਨੂੰ 59 ਮਿੰਟ ਵਿਚ 21-11, 15-21, 21-19 ਨਾਲ ਹਰਾ ਕੇ ਆਖਰੀ 8 ਵਿਚ ਪ੍ਰਵੇਸ਼ ਕਰ ਲਿਆ। ਸ਼੍ਰੀਕਾਂਤ ਨੇ 38ਵੀਂ ਰੈਂਕਿੰਗ ਦੇ ਸੌਰਭ ਖਿਲਾਫ 2-0 ਦਾ ਰਿਕਾਰਡ ਬਣਾ ਲਿਆ ਹੈ।

ਗੈਰ ਦਰਜਾ ਪ੍ਰਾਪਤ ਸ਼੍ਰੀਕਾਂਤ ਦੇ ਸਾਹਮਣੇ ਹਾਲਾਂਕਿ ਹੁਣ 5ਵਾਂ ਦਰਜਾ ਚੀਨ ਦੇ ਚੇਨ ਲੋਂਗ ਦੀ ਮੁਸ਼ਕਿਲ ਚੁਣੌਤੀ ਹੋਵੇਗੀ ਜਿਸ ਦੇ ਨਾਲ ਕਰੀਅਰ ਦੇ ਕੁਲ 7 ਮੈਚਾਂ ਵਿਚ ਭਾਰਤੀ ਖਿਡਾਰੀ ਨੂੰ 6 ਵਾਰ ਹਾਰ ਮਿਲੀ ਹੈ। ਇਸ ਸਾਲ ਮਲੇਸ਼ੀਆ ਓਪਨ ਵਿਚ ਵੀ ਸ਼੍ਰੀਕਾਂਤ ਚੀਨੀ ਖਿਡਾਰੀ ਹੱਥੋਂ ਹਾਰੇ ਸੀ। ਇਕ ਹੋਰ ਮੈਚ ਵਿਚ ਪ੍ਰਣਯ ਨੂੰ 6ਵਾਂ ਦਰਜਾ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟਿਨ ਹੱਥੋਂ 38 ਮਿੰਟ ਵਿਚ 12-21, 19-21 ਨਾਲ ਹਾਰ ਝੱਲਣੀ ਪਈ।


Related News