ਸ਼੍ਰੀਕਾਂਤ ਪ੍ਰੀ-ਕੁਆਰਟਰ ਫਾਈਨਲ ''ਚ, ਪ੍ਰਣਯ ਹਾਰੇ
Thursday, Sep 20, 2018 - 10:55 AM (IST)

ਚਾਂਗਝਾਓ— ਸਤਵਾਂ ਦਰਜਾ ਪ੍ਰਾਪਤ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਬੁੱਧਵਾਰ ਨੂੰ ਡੈਨਮਾਰਕ ਦੇ ਰਸਮਸ ਗੇਮਕੇ ਨੂੰ ਇਕਤਰਫਾ ਅੰਦਾਜ਼ 'ਚ ਚਾਈਨਾ ਓਪਨ 'ਚ 21-9, 21-19 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਐੱਚ.ਐੱਸ. ਪ੍ਰਣਯ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸ਼੍ਰੀਕਾਂਤ ਨੇ ਗੇਮਕੇ ਤੋਂ ਆਪਣਾ ਮੁਕਾਬਲਾ 31 ਮਿੰਟ 'ਚ ਜਿੱਤਿਆ ਅਤੇ ਪ੍ਰੀ-ਕੁਆਰਟਰ ਫਾਈਨਲ ਸਥਾਨ ਬਣਾ ਲਾ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਥਾਈਲੈਂਡ ਦੇ ਸੁਪੰਨਿਊ ਅਵੀਹਿੰਗਸੇਨਨ ਨਾਲ ਹੋਵੇਗਾ ਜਿਨ੍ਹਾਂ ਖਿਲਾਫ ਉਨ੍ਹਾਂ ਦਾ 2-0 ਦਾ ਰਿਕਾਰਡ ਹੈ। ਇਸੇ ਵਿਚਾਲੇ ਪ੍ਰਣਯ ਨੂੰ ਅੱਠਵਾਂ ਦਰਜਾ ਪ੍ਰਾਪਤ ਹਾਂਗਕਾਂਗ ਦੇ ਐੱਨ.ਕੇ. ਲਾਂਗ ਐਂਗਸ ਨੇ 34 ਮਿੰਟ 'ਚ 21-16, 21-12 ਨਾਲ ਹਰਾਇਆ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਅਸ਼ਵਨੀ ਪੋਨੰਪਾ ਦੀ ਜੋੜੀ ਨੇ ਚਾਈਨਾ ਓਪਨ ਦੇ ਮਿਕਸਡ ਮੁਕਾਬਲੇ ਵਿਚ ਇੰਗਲੈਂਡ ਦੇ ਮਾਰਕਸ ਇਲੀਸ ਅਤੇ ਲੌਰੇਨ ਸਮਿਥ ਦੀ ਜੋੜੀ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।