ਆਪਣੀ ਬੱਲੇਬਾਜ਼ੀ ਨਾਲ ਸੋਸ਼ਲ ਮੀਡੀਆ ''ਤੇ ਸਨਸਨੀ ਫੈਲਾਉਣ ਵਾਲੇ ਬੱਚੇ ਨੇ ਕੀਤਾ ਸਚਿਨ ਨਾਲ ਅਭਿਆਸ

Saturday, Mar 12, 2022 - 03:15 AM (IST)

ਮੁੰਬਈ- ਪੰਜ ਸਾਲ ਦੇ ਬੱਲੇਬਾਜ਼ ਐੱਸ. ਕੇ. ਸ਼ਾਹਿਦ ਦੀ ਬੱਲੇਬਾਜ਼ੀ ਦੀ ਵੀਡੀਓ ਉਸਦੇ ਮਾਤਾ-ਪਿਤਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਨਾ ਸਿਰਫ ਲੱਖਾਂ ਲੋਕਾਂ ਦੀ ਪ੍ਰਸ਼ੰਸਾ ਮਿਲੀ ਸਗੋਂ ਹਾਲ ਹੀ ਵਿਚ ਆਪਣੇ ਆਦਰਸ਼ ਸਚਿਨ ਤੇਂਦੁਲਕਰ ਦੇ ਨਾਲ ਪੰਜ ਦਿਨ ਤੱਕ ਅਭਿਆਸ ਕਰਨ ਦਾ ਮੌਕਾ ਵੀ ਮਿਲਿਆ। ਸ਼ਾਹਿਦ ਦਾ ਪਿਤਾ ਇਕ 'ਹੇਅਰ ਸੈਲਿਊਨ' ਵਿਚ ਕੰਮ ਕਰਦਾ ਹੈ। ਉਸ ਨੇ ਪਿਛਲੇ ਮਹੀਨੇ ਆਪਣੇ ਬੇਟੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ, ਜਿਸ ਨੇ ਕੌਮਾਂਤਰੀ ਮੀਡੀਆ ਅਤੇ ਸਵ. ਸ਼ੇਨ ਵਾਰਨ ਦਾ ਧਿਆਨ ਵੀ ਖਿੱਚਿਆ ਸੀ। 

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਵਾਰਨ ਨੇ ਇਸ ਬੱਚੇ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਸਨ। ਵਾਰਨ ਦਾ ਪਿਛਲੇ ਹਫਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਇਸ ਵੀਡੀਓ ਨੇ ਸ਼ਾਹਿਦ ਦੇ ਆਦਰਸ਼ ਤੇਂਦੁਲਕਰ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਸੀ ਤਾਂ ਫਿਰ ਕੁਝ ਦਿਨਾਂ ਵਿਚ ਕੋਲਕਾਤਾ ਦੇ ਇਸ ਬੱਚੇ ਨੂੰ ਇੱਥੇ ਤੇਂਦੁਲਕਰ ਮਿਡਲਸੈਕਸ ਗਲੋਬਲ ਅਕੈਡਮੀ ਵਿਚ ਅਭਿਆਸ ਦਾ ਮੌਕਾ ਦਿੱਤ ਗਿਆ। ਤੇਂਦੁਲਕਰ ਨੇ ਖੁਦ ਇਸ ਬੱਲੇਬਾਜ਼ ਨੂੰ ਕੁਝ ਗੁਰ ਸਿਖਾਏ।

ਇਹ ਖ਼ਬਰ ਪੜ੍ਹੋ- ਜੰਮੂ-ਕਸ਼ਮੀਰ ’ਚ ਇਕ ਹੋਰ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News