ਪ੍ਰਫੁੱਲ ਮੋਰੇ ਤੇ ਖੁਸ਼ਬੂ ਰਾਣੀ ਬਣੇ ਆਨਲਾਈਨ ਚੈਲੰਜ ਕੈਰਮ ਦੇ ਜੇਤੂ
Friday, Aug 21, 2020 - 02:15 AM (IST)
ਨਵੀਂ ਦਿੱਲੀ– ਜਦੋਂ ਪੂਰੀ ਦੁਨੀਆ ਕੋਵਿਡ-19 ਦੇ ਕਾਰਣ ਲਾਕਡਾਊਨ ਦਾ ਸਾਹਮਣਾ ਕਰ ਰਹੀ ਹੈ ਤੇ ਕਿਸੇ ਵੀ ਖੇਡ ਪ੍ਰੋਗਰਾਮ ਨੂੰ ਆਯੋਜਿਤ ਕਰਨਾ ਮੁਸ਼ਕਿਲ ਹੈ ਤਾਂ ਅਜਿਹੇ ਸਮੇਂ ਵਿਚ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਤੇ ਸਪੋਰਟਸ ਬੋਰਡ (ਸੀ. ਸੀ. ਐੱਸ. ਸੀ. ਐੱਸ. ਬੀ.) ਭਾਰਤ ਸਰਕਾਰ ਨੇ ਖਿਡਾਰੀਆਂ ਵਿਚ ਖੇਡ ਨੂੰ ਬੜ੍ਹਾਵਾ ਦੇਣ ਤੇ ਉਨ੍ਹਾਂ ਨੂੰ ਸਰਗਰਮ ਰੱਖਣ ਅਤੇ ਉਨ੍ਹਾਂ ਨੂੰ ਖੇਡ ਨਾਲ ਜੋੜੀ ਰੱਖਣ ਲਈ ਪਹਿਲੀ ਵਾਰ ਫੇਸਬੁੱਕ 'ਤੇ ਆਨਲਾਈਨ ਕੈਰਮ ਚੈਲੰਜ-2020 ਦਾ ਆਯੋਜਨ ਕੀਤਾ, ਜਿਸ ਵਿਚ ਪ੍ਰਫੁੱਲ ਮੋਰੇ ਤੇ ਖੁਸ਼ਬੂ ਰਾਣੀ ਨੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਨੂੰ 5100 ਰੁਪਏ ਤੇ ਉਪ ਜੇਤੂ ਨੂੰ 3100 ਰੁਪਏ ਨਕਦ ਇਨਾਮ ਦਿੱਤਾ ਿਗਆ। ਸੀ. ਸੀ. ਐੱਸ. ਸੀ. ਐੱਸ. ਬੀ. ਕੈਰਮ ਦੇ ਸੰਯੋਜਕ ਵਿਜੇਂਦਰ ਕੁਮਾਰ ਸਿੰਘ ਨੇ ਇਹ ਜਾਣਕਾਰੀ ਿਦੱਤੀ।