‘ਖੇਲੋ ਇੰਡੀਆ ਯੂਥ ਗੇਮਸ-2021’: ਹਰਿਆਣਾ ਨੇ ਕੁਸ਼ਤੀ 'ਚ 16 ਸੋਨੇ ਸਮੇਤ ਜਿੱਤੇ 37 ਤਮਗੇ
Thursday, Jun 09, 2022 - 11:33 AM (IST)
ਚੰਡੀਗੜ੍ਹ (ਲੱਲਨ)- ਪੰਚਕੂਲਾ ਵਿਚ ਚੱਲ ਰਹੇ ‘ਖੇਲੋ ਇੰਡੀਆ ਯੂਥ ਗੇਮਸ-2021’ ਦੇ 6ਵੇਂ ਦਿਨ ਕੁਸ਼ਤੀ ਦੇ ਮੁਕਾਬਲੇ ਖ਼ਤਮ ਹੋ ਗਏ। ਹਰਿਆਣੇ ਦੇ ਮੁੰਡਿਆਂ ਅਤੇ ਕੁੜੀਆਂ ਨੇ 16 ਸੋਨੇ, 10 ਚਾਂਦੀ ਅਤੇ 11 ਕਾਂਸੀ ਦੇ ਤਮਗਿਆਂ ਦੇ ਨਾਲ ਕੁਲ 37 ਤਮਗੇ ਹਰਿਆਣਾ ਦੀ ਝੋਲੀ ਵਿਚ ਪਾਏ, ਜਿਨ੍ਹਾਂ ਵਿਚ 16 ਤਮਗੇ ਕੁੜੀਆਂ ਦੇ ਨਾਂ ਰਹੇ।
ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਨਮਨ ਓਝਾ ਦੇ ਪਿਤਾ ਗ੍ਰਿਫ਼ਤਾਰ, ਇਸ ਮਾਮਲੇ 'ਚ 8 ਸਾਲ ਤੋਂ ਸਨ ਫਰਾਰ
ਏਅਰ ਰਾਈਫਲ ਵਿਚ ਪੱਛਮੀ ਬੰਗਾਲ ਦੇ ਸ੍ਰਜੰਯ ਨੂੰ ਸੋਨ ਤਮਗਾ
ਮੁੰਡਿਆਂ ਦੇ 10 ਮੀਟਰ ਏਅਰ ਰਾਈਫਲ ਮੈਨਸ ਇਵੈਂਟ ਵਿਚ ਪੱਛਮੀ ਬੰਗਾਲ ਦੇ ਸ੍ਰਜੰਯ ਦੱਤ ਨੇ ਸੋਨੇ ਅਤੇ ਪੱਛਮੀ ਬੰਗਾਲ ਦੇ ਹੀ ਅਭਿਨਵ ਸ਼ਾ ਨੇ ਚਾਂਦੀ ਤਮਗਾ ਜਿੱਤਿਆ। ਗੁਜਰਾਤ ਦੇ ਕੇਵਲ ਪ੍ਰਜਾਪਤੀ ਨੂੰ ਕਾਂਸੀ ਤਮਗਾ ਮਿਲਿਆ।
ਇਹ ਵੀ ਪੜ੍ਹੋ: ਵਿਵਾਦਤ ਬਿਆਨ ਦੇ ਮੁੱਦੇ 'ਤੇ ਭਾਰਤ ਨਾਲੋਂ ਸਬੰਧ ਤੋੜੇ ਪਾਕਿਸਤਾਨ ਸਰਕਾਰ: ਇਮਰਾਨ ਖਾਨ
ਅੜਿੱਕਾ ਦੌੜ ਵਿਚ ਹਰਿਆਣ ਦੇ ਮੋਹਿਤ ਅਤੇ ਕਰਨਾਟਕ ਦੀ ਉੱਨਤੀ ਨੇ ਜਿੱਤਿਆ ਸੋਨੇ ਦਾ ਤਮਗਾ
ਮੁੰਡਿਆਂ ਦੇ 110 ਮੀਟਰ ਅੜਿੱਕਾ ਦੌੜ ਵਿਚ ਹਰਿਆਣ ਦੇ ਮੋਹਿਤ ਨੇ ਸੋਨ ਤਮਗਾ, ਰਾਜਸਥਾਨ ਦੇ ਮਾਧਵੇਂਦਰ ਨੇ ਚਾਂਦੀ ਦਾ ਤਮਗਾ ਅਤੇ ਉਡਿਸ਼ਾ ਦੇ ਏ. ਗ੍ਰੇਸਨ ਨੇ ਕਾਂਸੀ ਤਮਗਾ ਹਾਸਲ ਕੀਤਾ। ਕੁੜੀਆਂ ਦੀ 100 ਮੀਟਰ ਅੜਿੱਕਾ ਦੌੜ ਵਿਚ ਕਰਨਾਟਕ ਦੀ ਉੱਨਤੀ ਨੇ ਸੋਨ ਤਮਗਾ ਅਤੇ ਤੇਲੰਗਾਨਾ ਦੀ ਨਮਯੀ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਆਂਧਰਾ ਪ੍ਰਦੇਸ਼ ਦੀ ਐਥਲੀਟ ਰਜੀਤਾ ਨੇ 400 ਮੀਟਰ ਦੌੜ ਵਿਚ ਸੋਨ ਤਮਗਾ ਜਿੱਤਿਆ।
ਇਹ ਵੀ ਪੜ੍ਹੋ: EU ਨੇ ਲਿਆ ਵੱਡਾ ਫੈਸਲਾ, ਹੁਣ ਹਰ ਇਲੈਕਟ੍ਰਾਨਿਕ ਡਿਵਾਈਸ ਲਈ ਨਹੀਂ ਖ਼ਰੀਦਣਾ ਪਵੇਗਾ ਵੱਖਰਾ ਚਾਰਜਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।