'ਖੇਲੋ ਇੰਡੀਆ' 'ਚ ਪੰਜਾਬ ਦੀ ਝੰਡੀ, ਗਤਕਾ 'ਚ ਹਾਸਲ ਕੀਤੇ ਪੰਜ ਸੋਨ ਤਮਗ਼ੇ

Tuesday, Jun 07, 2022 - 11:59 AM (IST)

'ਖੇਲੋ ਇੰਡੀਆ' 'ਚ ਪੰਜਾਬ ਦੀ ਝੰਡੀ, ਗਤਕਾ 'ਚ ਹਾਸਲ ਕੀਤੇ ਪੰਜ ਸੋਨ ਤਮਗ਼ੇ

ਪੰਚਕੂਲਾ- ਖੇਲੋ ਇੰਡੀਆ ਯੂਥ ਗੇਮਸ 'ਚ ਪੰਜਾਬ ਦਾ ਗਤਕਾ 'ਚ ਦਬਦਬਾ ਕਾਇਮ ਹੈ ਤੇ ਪੰਜਾਬ ਇਸ ਖੇਡ 'ਚ ਪੰਜ ਸੋਨ ਤਮਗ਼ੇ ਜਿੱਤ ਚੁੱਕਾ ਹੈ। ਗੇਮਸ ਦਾ ਤੀਜਾ ਦਿਨ ਵੀ ਪੰਜਾਬ ਲਈ ਸ਼ਾਨਦਾਰ ਰਿਹਾ । ਸਿੰਗਲ ਸੋਟੀ ਇੰਡੀਵਿਜੁਅਲ ਈਵੈਂਟ 'ਚ ਪੰਜਾਬ ਨੂੰ ਗੁਰੂਸਾਗਰ ਨੇ ਗੋਲਡ ਦਿਵਾਇਆ। ਉਨ੍ਹਾਂ ਨੇ ਫਾਈਨਲ 'ਚ ਹਰਿਆਣਵੀ ਪਲੇਅਰ ਵਾਰਿਸਪ੍ਰੀਤ ਨੂੰ ਹਰਾਇਆ, ਜਦਕਿ ਜੇ. ਐਂਡ ਕੇ. ਲਈ ਇਕਨੀਤ ਤੇ ਚੰਡੀਗੜ੍ਹ ਦੇ ਤੇਜਪ੍ਰਤਾਪ ਨੇ ਕਾਂਸੀ ਤਮਗ਼ੇ ਜਿੱਤੇ। 

ਇਹ ਵੀ ਪੜ੍ਹੋ : ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ

ਫੜ੍ਹੀ ਸੋਟੀ ਇੰਡੀਵਿਜੁਅਲ ਗਰਲਸ 'ਚ ਵੀ ਪੰਜਾਬ ਨੂੰ ਹੀ ਸੋਨ ਤਮਗ਼ਾ ਮਿਲਿਆ। ਇਸ 'ਚ ਵੀਰੂ ਨੇ ਸੋਨ ਤਮਗ਼ਾ ਹਾਸਲ ਕੀਤਾ ਤੇ ਛੱਤੀਸਗੜ੍ਹ ਲਈ ਰਣਬੀਰ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਦਿੱਲੀ ਦੀ ਮਨਜੋਸ਼ ਤੇ ਗੁਜਰਾਤ ਦੇ ਯੁਵਰਾਜ ਨੂੰ ਕਾਂਸੀ ਤਮਗ਼ਾ ਮਿਲਿਆ। ਫੜ੍ਹੀ ਸੋਟੀ ਟੀਮ ਇਵੈਂਟ 'ਚ ਪੰਜਾਬ ਦੀ ਟੀਮ ਚੋਟੀ 'ਤੇ ਰਹੀ ਤੇ ਦਿੱਲੀ ਦੀ ਟੀਮ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਜੇ .ਐਂਡ ਕੇ. ਦੇ ਨਾਲ ਛੱਤੀਸਗੜ੍ਹ ਨੇ ਕਾਂਸੀ ਤਮਗ਼ਾ ਹਾਸਲ ਕੀਤਾ। 

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਟੀਮ FIH Hockey 5 ਦੇ ਫਾਈਨਲ 'ਚ, ਪੋਲੈਂਡ ਨਾਲ ਹੋਵੇਗਾ ਸਾਹਮਣਾ

ਮੈਡਲ ਟੈਲੀ 'ਚ ਨੰਬਰ-4 'ਤੇ ਪੰਜਾਬ
ਖੇਲੋ ਇੰਡੀਆ ਯੂਥ ਗੇਮਸ 'ਚ ਪੰਜਾਬ ਦੀ ਟੀਮ ਪੁਆਇੰਟਸ ਟੇਲੀ 'ਚ ਨੰਬਰ 4 'ਤੇ ਆ ਗਈ ਹੈ। ਟੀਮ ਦੇ ਖ਼ਾਤੇ 'ਚ ਪੰਜ ਸੋਨ ਦੇ ਨਾਲ 4 ਚਾਂਦੀ ਤੇ 4 ਕਾਂਸੀ ਦੇ ਤਮਗ਼ੇ ਹਨ। ਟੀਮ ਨੂੰ ਸਾਰੇ ਸੋਨ ਤਮਗ਼ੇ ਗਤਕਾ ਨੇ ਦਿਵਾਏ ਹਨ। ਹਰਿਆਣਾ ਨੰਬਰ-1 'ਤੇ ਆ ਗਿਆ ਹੈ ਜਦਕਿ ਮਹਾਰਾਸ਼ਟਰ 11 ਸੋਨ ਤਮਗ਼ਿਆਂ ਨਾਲ ਨੰਬਰ-2 'ਤੇ ਹੈ।

ਖੇਲੋ ਇੰਡੀਆ ਖੇਡਾਂ ਦੌਰਾਨ ਗੱਤਕਾ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ :

ਲੜਕੇ :-
* ਗੱਤਕਾ ਸਿੰਗਲ ਸੋਟੀ ਵਿਅਕਤੀਗਤ ਈਵੈਂਟ (ਲੜਕੇ) : ਪੰਜਾਬ ਦਾ ਗੁਰਸਾਗਰ ਸਿੰਘ ਜੇਤੂ, ਹਰਿਆਣਾ ਦੇ ਪਾਰਸਪ੍ਰੀਤ ਸਿੰਘ ਨੇ ਦੂਜਾ ਸਥਾਨ, ਜੰਮੂ ਕਸ਼ਮੀਰ ਦੇ ਇਕਮੀਤ ਸਿੰਘ ਅਤੇ ਚੰਡੀਗੜ੍ਹ ਦੇ ਤੇਜਪ੍ਰਤਾਪ ਸਿੰਘ ਜੱਸੜ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

* ਗੱਤਕਾ ਫੱਰੀ ਸੋਟੀ ਵਿਅਕਤੀਗਤ ਈਵੈਂਟ (ਲੜਕੇ) : ਪੰਜਾਬ ਦੇ ਵੀਰੂ ਸਿੰਘ ਨੇ ਪਹਿਲਾ ਸਥਾਨ, ਛੱਤੀਸਗੜ ਦੇ ਰਣਬੀਰ ਸਿੰਘ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਤੋਂ ਮਨਜੋਤ ਸਿੰਘ ਅਤੇ ਗੁਜਰਾਤ ਤੋਂ ਯੁਵਰਾਜ ਸਿੰਘ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

* ਗੱਤਕਾ ਸੋਟੀ ਟੀਮ ਈਵੈਂਟ (ਲੜਕੇ) : ਹਰਿਆਣਾ ਦੇ ਇੰਦਰਜੀਤ ਸਿੰਘ, ਕ੍ਰਿਸ਼ ਅਤੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਚੰਡੀਗੜ੍ਹ ਦੇ ਗੁਰਚਰਨ ਸਿੰਘ, ਜੀਵਨਜੋਤ ਸਿੰਘ ਤੇ ਤੇਜਪ੍ਰਤਾਪ ਸਿੰਘ ਜੱਸੜ ਨੇ ਦੂਜਾ ਸਥਾਨ ਜਦਕਿ ਆਂਧਰਾ ਪ੍ਰਦੇਸ ਦੇ ਮੇਰੁਗੂ ਮਾਹੇਂਦਰਾ, ਮੁਪਲਨਾ ਵੈਂਕਟੇਸ਼ ਤੇ ਦੁਰਗਾ ਪ੍ਰਸਾਦ ਅਤੇ ਨਵੀਂ ਦਿੱਲੀ ਦੇ ਅਮਰਜੀਤ ਸਿੰਘ, ਨਵਜੋਤ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

* ਗੱਤਕਾ ਫੱਰੀ ਸੋਟੀ ਟੀਮ ਈਵੈਂਟ (ਲੜਕੇ) : ਪੰਜਾਬ ਦੇ ਅਰਸ਼ਦੀਪ ਸਿੰਘ, ਅਮਰਦੀਪ ਸਿੰਘ ਅਤੇ ਭੁਪਿੰਦਰਪਾਲ ਸਿੰਘ ਨੇ ਪਹਿਲਾ ਸਥਾਨ, ਨਵੀਂ ਦਿੱਲੀ ਦੇ ਮਗਨਜੋਤ ਸਿੰਘ, ਤਰਨਜੀਤ ਸਿੰਘ ਅਤੇ ਹਰਨੇਕ ਸਿੰਘ ਨੇ ਦੂਜਾ ਸਥਾਨ, ਜੰਮੂ ਕਸ਼ਮੀਰ ਦੇ ਪ੍ਰਭਜੋਤ ਸਿੰਘ, ਗੁਰਲੀਨ ਸਿੰਘ ਅਤੇ ਮਨਅੰਮ੍ਰਿਤ ਸਿੰਘ ਜਦਕਿ ਛੱਤੀਸਗੜ੍ਹ ਦੇ ਰਣਵੀਰ ਸਿੰਘ, ਗੁਰਕੀਰਤ ਸਿੰਘ ਅਤੇ ਅੰਸ਼ਦੀਪ ਸਿੰਘ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

ਲੜਕੀਆਂ :-

* ਗੱਤਕਾ ਸੋਟੀ ਵਿਅਕਤੀਗਤ ਈਵੈਂਟ ਵਿੱਚ ਚੰਡੀਗੜ੍ਹ ਦੀ ਰਵਲੀਨ ਕੌਰ ਨੇ ਪਹਿਲਾ ਸਥਾਨ, ਹਰਿਆਣਾ ਦੀ ਅਜਮੀਤ ਕੌਰ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਦੀ ਪਾਇਲ ਕੌਰ ਅਤੇ ਮਹਾਰਾਸ਼ਟਰ ਦੀ ਵਿਜੇ ਲਕਸ਼ਮੀ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

* ਗੱਤਕਾ ਫੱਰੀ ਸੋਟੀ ਵਿਅਕਤੀਗਤ ਈਵੈਂਟ ਵਿੱਚ ਪੰਜਾਬ ਦੀ ਸੁਮਨਦੀਪ ਕੌਰ ਨੇ ਪਹਿਲਾ ਸਥਾਨ, ਚੰਡੀਗਡ਼੍ਹ ਦੀ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਜਦਕਿ ਰਾਜਸਥਾਨ ਦੀ ਭਾਵਿਕਾ ਅਤੇ ਨਵੀਂ ਦਿੱਲੀ ਦੀ ਮਨਪ੍ਰੀਤ ਕੌਰ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

* ਗੱਤਕਾ ਸੋਟੀ ਟੀਮ ਈਵੈਂਟ ਵਿੱਚ ਚੰਡੀਗੜ੍ਹ ਦੀ ਰਵਲੀਨ ਕੌਰ, ਗੁਰਨੂਰ ਕੌਰ ਅਤੇ ਅਰਸ਼ਦੀਪ ਕੌਰ ਨੇ ਪਹਿਲਾ ਸਥਾਨ, ਹਰਿਆਣਾ ਦੀ ਜਸਕੀਰਤ ਕੌਰ, ਹਰਪ੍ਰੀਤ ਕੌਰ ਅਤੇ ਭਾਨੂੰ ਨੇ ਦੂਜਾ ਸਥਾਨ ਜਦਕਿ ਨਵੀਂ ਦਿੱਲੀ ਦੀ ਗੁਰਮੀਤ ਕੌਰ, ਜਸ਼ਨਪ੍ਰੀਤ ਕੌਰ, ਇੱਕਜੋਤ ਕੌਰ ਅਤੇ ਪੰਜਾਬ ਦੀ ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਪ੍ਰਨੀਤ ਕੌਰ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

* ਗੱਤਕਾ ਫੱਰੀ ਸੋਟੀ ਟੀਮ ਈਵੈਂਟ ਵਿੱਚ ਪੰਜਾਬ ਦੀ ਹਰਮੀਤ ਕੌਰ, ਰਣਦੀਪ ਕੌਰ ਅਤੇ ਬੀਰਪਾਲ ਕੌਰ ਨੇ ਪਹਿਲਾ ਸਥਾਨ, ਨਵੀਂ ਦਿੱਲੀ ਦੀ ਹਰਸ਼ਦੀਪ ਕੌਰ, ਖੁਸ਼ੀ ਕੌਰ ਅਤੇ ਹਰਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਜਦਕਿ ਉਤਰਾਖੰਡ ਦੀ ਸ੍ਰਿਸ਼ਟੀ ਖੰਨਾ, ਸਿਮਰਦੀਪ ਕੌਰ, ਹਰਲੀਨ ਕੌਰ ਅਤੇ ਮਹਾਰਾਸ਼ਟਰ ਦੀ ਜਾਨ੍ਹਵੀ ਖਿਸ਼ਤੇ, ਨੰਦਨੀ ਨਾਰਾਇਣ ਪਾਰਦੇ ਤੇ ਸ਼ੁਭਾਂਗੀ ਅੰਬੁਰੇ ਦੀ ਟੀਮ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਹਾਸਲ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News