ਖੇਲ ਰਤਨ ਤੇ ਅਰਜੁਨ ਐਵਾਰਡ ਕਮੇਟੀ ਦੇ ਮੁਖੀ ਹੋਣਗੇ ਰਿਟਾਰਡ ਜੱਜ ਖਾਨਵਿਲਕਰ
Monday, Dec 04, 2023 - 11:22 AM (IST)
ਨਵੀਂ ਦਿੱਲੀ, (ਭਾਸ਼ਾ)– ਸੁਪਰੀਮ ਕਰਟ ਦੇ ਰਿਟਾਇਰਡ ਜੱਜ ਏ. ਐੱਮ. ਖਾਨਵਿਲਕਰ ਮੇਜਰ ਧਿਆਨਚੰਦ ਖੇਲ ਰਤਨ, ਅਰਜੁਨ ਤੇ ਦ੍ਰੋਣਾਚਾਰੀਆ ਐਵਾਰਡ ਦੀ 12 ਮੈਂਬਰੀ ਚੋਣ ਕਮੇਟੀ ਦੀ ਪ੍ਰਧਾਨਗੀ ਕਰਨਗੇ। ਖੇਡ ਮੰਤਰਾਲਾ ਨੇ ਐਤਵਾਰ ਨੂੰ ਇਹ ਐਲਾਨ ਕੀਤਾ।
ਇਹ ਵੀ ਪੜ੍ਹੋ : ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼
ਕਮੇਟੀ ਵਿਚ ਛੇ ਪ੍ਰਮੁੱਖ ਖੇਲ ਹਸਤੀਆਂ ਵੀ ਸ਼ਾਮਲ ਹਨ, ਜਿਨ੍ਹਾਂ ਵਿਚ ਸਾਬਕਾ ਭਾਰਤੀ ਕਪਤਾਨ ਧਨਰਾਜ ਪਿੱਲੇ, ਓਲੰਪੀਅਨ ਮੁੱਕੇਬਾਜ਼ ਅਖਿਲ ਕੁਮਾਰ, ਨਿਸ਼ਾਨੇਬਾਜ਼ ਸ਼ੁਮਾ ਸ਼ਿਰੂਰ, ਟੇਬਲ ਟੈਨਿਸ ’ਚ 8 ਵਾਰ ਦਾ ਰਾਸ਼ਟਰੀ ਚੈਂਪੀਅਨ ਕਮਲੇਸ਼ ਮੇਹਤਾ ਪ੍ਰਮੁੱਖ ਹਨ। ਮੇਹਤਾ ਭਾਰਤੀ ਟੇਬਲ ਟੈਨਿਸ ਸੰਘ ਦੀ ਪ੍ਰਤੀਨਿਧਤਾ ਕਰੇਗਾ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ, ਬੈਡਮਿੰਟਨ ਖਿਡਾਰਨ ਤੇ ਮਿਸ਼ਨ ਓਲੰਪਿਕ ਇਕਾਈ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ ਤੇ ਪਾਵਰਲਿਫਟਿੰਗ ਸੰਘ ਦਾ ਫਰਮਾਨ ਬਾਸ਼ਾ ਵੀ ਕਮੇਟੀ ਵਿਚ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8