ਪਿਸਟਲ ਨਿਸ਼ਾਨੇਬਾਜ਼ ਰੁਦਰਾਂਸ਼ ਖੰਡੇਲਵਾਲ ਨੇ ਪੈਰਾ ਵਿਸ਼ਵ ਕੱਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ
Tuesday, Mar 12, 2024 - 02:04 PM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਰੁਦ੍ਰਾਂਸ਼ ਖੰਡੇਲਵਾਲ ਤੇ ਨਿਹਾਲ ਸਿੰਘ ਨੇ ਸੋਮਵਾਰ ਨੂੰ ਇਥੇ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਤੀਜੇ ਦਿਨ ਮਿਕਸਡ 50 ਮੀਟਰ ਪਿਸਟਲ (ਐੱਸ. ਐੱਚ.-1) ਪ੍ਰਤੀਯੋਗਿਤਾ ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗਾ ਜਿੱਤਿਆ। ਰੁਦ੍ਰਾਂਸ਼, ਨਿਹਾਲ ਤੇ ਟੋਕੀਓ ਪੈਰਾਲੰਪਿਕ ਦੇ ਚਾਂਦੀ ਤਮਗਾ ਜੇਤੂ ਸਿੰਹਰਾਜ ਦੀ ਤਿਕੜੀ ਨੇ ਮਿਕਸਡ 50 ਮੀਟਰ ਪਿਸਟਲ (ਐੱਸ. ਐੱਚ. 1) ਟੀਮ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਵੀ ਜਿੱਤਿਆ। ਪਿਛਲੇ ਸਾਲ ਪੈਰਿਸ ਪੈਰਾਲੰਪਿਕ ਦਾ ਕੋਟਾ ਹਾਸਲ ਕਰਨ ਵਾਲੇ ਨਿਸ਼ਾਨੇਬਾਜ਼ ਰੁਦ੍ਰਾਂਸ਼ ਨੇ ਫਾਈਨਲ ’ਚ 223.2 ਅੰਕ ਹਾਸਲ ਕੀਤੇ। ਨਿਹਾਲ ਨੇ 202.8 ਅੰਕਾਂ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ।