ਖਾਲਸਾ ਕਾਲਜ ਨੇ ਜਿੱਤਿਆ ਪੀ. ਐੱਸ. ਪੀ. ਬੀ. ਬਾਬਾ ਦੀਪ ਸਿੰਘ ਹਾਕੀ ਦਾ ਖਿਤਾਬ
Tuesday, Apr 29, 2025 - 02:49 PM (IST)

ਨਵੀਂ ਦਿੱਲੀ– ਮੇਜ਼ਬਾਨ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੇ ਸ਼ਿਆਮ ਲਾਲ ਕਾਲਜ ਨੂੰ ਕਾਂਟੇ ਦੀ ਟੱਕਰ ਵਿਚ ਪੈਨਲਟੀ ਸ਼ੂਟਆਊਟ ਵਿਚ 3-2 ਨਾਲ ਹਰਾ ਕੇ ਪੀ. ਐੱਸ. ਪੀ. ਬੀ. ਚੌਥੇ ਬਾਬਾ ਦੀਪ ਸਿੰਘ ਹਾਕੀ ਟੂਰਨਾਮੈਂਟ ਵਿਚ ਪੁਰਸ਼ ਵਰਗ ਦਾ ਖਿਤਾਬ ਜਿੱਤ ਲਿਆ ਹੈ।
ਮਹਿਲਾ ਵਰਗ ਦਾ ਖਿਤਾਬ ਦਿੱਲੀ ਯੂਨੀਵਰਸਿਟੀ ਐਲੂਮਿਨਾ ਨੇ ਇੰਦਰਾ ਗਾਂਧੀ ਇੰਸਟੀਚਿਊਟ ਆਫ ਫਿਜ਼ੀਕਲ ਐਜ਼ੂਕੇਸ਼ਨ ਐਂਡ ਸਪੋਰਟਸ ਸਾਇੰਸਜ਼ ਨੂੰ 4-3 ਨਾਲ ਹਰਾ ਕੇ ਆਪਣੇ ਨਾਂ ਕੀਤਾ।
ਫਾਈਨਲ ਮੈਚ ਵਿਚ ਨਿਰਧਾਰਿਤ ਸਮੇਂ ਤੱਕ ਸ਼ਿਆਮ ਲਾਲ ਕਾਲਜ ਤੇ ਖਾਲਸਾ ਕਾਲਜ ਵਿਚਾਲੇ ਮੁਕਾਬਲਾ ਰੋਮਾਂਚਕ ਸੰਘਰਸ਼ ਵਿਚ 2-2 ਨਾਲ ਬਰਾਬਰੀ ’ਤੇ ਰਿਹਾ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਹੋਇਆ, ਜਿਸ ਵਿਚ ਖਾਲਸਾ ਕਾਲਜ 3-2 ਨਾਲ ਜਿੱਤ ਗਿਆ। ਖਾਲਸਾ ਕਾਲਜ ਵੱਲੋਂ ਮੋਹਿਤ, ਪਵਨ, ਅੰਕਿਤ ਨੇ ਗੋਲ ਕੀਤੇ ਤੇ ਸ਼ਿਆਮ ਲਾਲ ਕਾਲਜ ਵੱਲੋਂ ਜਿਤੇਸ਼ ਤੇ ਨਵੀ ਨੇ ਗੋਲ ਕੀਤੇ।