ਇਸ ਬੱਲੇਬਾਜ ਨੇ ਜੜਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ, ਦੇਖੋ ਤਸਵੀਰਾਂ

Friday, Aug 28, 2020 - 06:35 PM (IST)

ਇਸ ਬੱਲੇਬਾਜ ਨੇ ਜੜਿਆ ਅਜਿਹਾ ਛੱਕਾ, ਤੋੜ ਦਿੱਤਾ ਆਪਣੀ ਹੀ ਕਾਰ ਦਾ ਸ਼ੀਸ਼ਾ, ਦੇਖੋ ਤਸਵੀਰਾਂ

ਸਪੋਰਟਸ ਡੈਸਕ : ਆਇਰਲੈਂਡ ਦੇ ਬੱਲੇਬਾਜ ਕੇਵਿਨ ਓ ਬ੍ਰਾਇਨ ਨੇ ਡਬਲਿਨ ਵਿਚ ਖੇਡੇ ਗਏ ਘਰੇਲੂ ਟੀ20 ਮੈਚ ਦੌਰਾਨ ਅਜਿਹਾ ਗਗਨਚੁੰਬੀ ਛੱਕਾ ਜੜਿਆ ਕਿ ਗੇਂਦ ਸਟੇਡੀਅਮ ਦੇ ਬਾਹਰ ਚੱਲੀ ਗਈ ਅਤੇ ਸਿੱਧਾ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ 'ਤੇ ਜਾ ਲੱਗੀ। ਇਸ ਕਾਰਨ ਓ ਬ੍ਰਾਇਨ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ।

PunjabKesari

ਇਹ ਵੀ ਪੜ੍ਹੋ:  ਆਸਟ੍ਰੇਲੀਆ ਦੇ ਖਿਡਾਰੀ ਹੁਣ ਨਹੀਂ ਕਰ ਸਕਣਗੇ ਇਸ ਚੀਜ਼ ਦਾ ਇਸਤੇਮਾਲ, ਲੱਗੀ ਪਾਬੰਦੀ

ਨਾਰਥ ਵੈਸਥ ਵਾਰੀਅਰਸ ਖ਼ਿਲਾਫ ਲੇਇਨਸਟਰ ਲਾਈਟਨਿੰਗ ਵੱਲੋਂ ਧਮਾਕੇਦਾਰ ਪਾਰੀ ਖੇਡਦੇ ਹੋਏ ਓ ਬ੍ਰਾਇਨ ਨੇ 37 ਗੇਂਦਾਂ 'ਤੇ 82 ਦੌੜਾਂ ਬਣਾਈਆਂ, ਜਿਸ ਵਿਚ 8 ਗਗਨਚੁੰਬੀ ਛੱਕੇ ਵੀ ਸ਼ਾਮਲ ਸਨ। ਇਸ ਦੌਰਾਨ ਇਕ ਛੱਕਾ ਇੰਨਾ ਲੰਬਾ ਸੀ ਕਿ ਗੇਂਦ ਸਟੇਡੀਅਮ ਦੇ ਬਾਹਰ ਕਾਰ ਪਾਰਕਿੰਗ ਵਿਚ ਖੜੀ ਬ੍ਰਾਇਨ ਦੀ ਕਾਰ 'ਤੇ ਜਾ ਵੱਜੀ ਅਤੇ ਉਨ੍ਹਾਂ ਦੀ ਕਾਰ ਦਾ ਪਿੱਛਲਾ ਸ਼ੀਸ਼ਾ ਚੂਰ-ਚੂਰ ਹੋ ਗਿਆ।

 

PunjabKesari

ਇਹ ਵੀ ਪੜ੍ਹੋ: ਪੇਜੇ ਸਪਿਰਾਨਾਕ ਨੇ ਸ਼ੁਰੂ ਕੀਤੀ ਕੋਚਿੰਗ ਕਲਾਸ, ਤੰਗ ਕੱਪੜਿਆਂ ਕਾਰਨ ਰਹਿੰਦੀ ਹੈ ਚਰਚਾ 'ਚ, ਵੇਖੋ ਵੀਡੀਓ

ਕ੍ਰਿਕਟ ਆਇਰਲੈਂਡ ਵੀ ਓ ਬ੍ਰਾਇਨ ਦੇ ਇਸ ਸਿਕਸਰ ਤੋਂ ਹੈਰਾਨ ਸੀ ਅਤੇ ਟਵੀਟ ਕਰਦੇ ਹੋਏ ਇਸ ਬਾਰੇ ਵਿਚ ਕ੍ਰਿਕਟ ਪ੍ਰੇਮੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ਸੱਚ ਵਿਚ, ਕੇਵਿਨ ਓ ਬ੍ਰਾਇਨ ਨੇ ਛੱਕਾ ਜੜਿਆ... ਅਤੇ ਆਪਣੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਧਿਆਨਦੇਣ ਯੋਗ ਹੈ ਕਿ 36 ਸਾਲਾ ਇਸ ਖਿਡਾਰੀ ਨੇ 3 ਟੈਸਟ, 148 ਵਨਡੇ ਅਤੇ 96 ਟੀ20 ਇੰਟਰਨੈਸ਼ਨਲ ਮੈਚ ਖੇਡਦੇ ਹੋਏ ਹੌਲੀ-ਹੌਲੀ 258, 3592 ਅਤੇ 1672 ਦੌੜਾਂ ਬਣਾÂਆਂ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਸਰਕਾਰ ਦੇ ਰਹੀ ਹੈ ਸਸਤਾ ਸੋਨਾ ਖਰੀਦਣ ਦਾ ਮੌਕਾ, ਮਿਲੇਗਾ ਆਖ਼ਰੀ ਮੌਕਾ

PunjabKesari


author

cherry

Content Editor

Related News