ਕੈਨਿਨ ਫਿਰ ਹਾਰੀ, ਬਾਰਟੀ ਦੀ ਆਸਾਨ ਜਿੱਤ

Wednesday, Feb 26, 2020 - 12:25 PM (IST)

ਕੈਨਿਨ ਫਿਰ ਹਾਰੀ, ਬਾਰਟੀ ਦੀ ਆਸਾਨ ਜਿੱਤ

ਸਪੋਰਟਸ ਡੈਸਕ— ਸੋਫੀਆ ਕੇਨਿਨ ਨੂੰ ਆਸਟਰੇਲੀਆਈ ਓਪਨ ਜਿੱਤਣ ਤੋਂ ਬਾਅਦ ਮੰਗਲਵਾਰ ਨੂੰ ਇੱਥੇ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਵਰਲਡ ਦੀ ਨੰਬਰ ਇਕ ਖਿਡਾਰਨ ਐਸ਼ਲੀਗ ਬਾਰਟੀ ਨੇ ਆਸਾਨ ਜਿੱਤ ਦੇ ਨਾਲ ਦੋਹਾ ਡਬਲਯੂ. ਟੀ. ਏ. ਟੈਨਿਸ ਟੂਰਨਾਮੈਂਟ ਦੇ ਅਗਲੇ ਦੌਰ ’ਚ ਪ੍ਰਵੇਸ਼ ਕੀਤਾ।

PunjabKesari

ਵਰਲਡ ’ਚ ਨੰਬਰ 5 ਕੈਨਿਨ ਨੂੰ ਯੁਕ੍ਰੇਨ ਦੀ ਨੌਜਵਾਨ ਖਿਡਾਰਨ ਦਿਆਨਾ ਯਾਸਤ੍ਰੇਮਸਕਾ ਨੇ 6-3,7-6 (7/4) ਨਾਲ ਹਰਾਇਆ। ਕੈਨਿਨ ਨੇ ਅਮਰੀਕਾ ਦੀ ਫੈਡ ਕੱਪ ’ਚ ਲਾਟਵਿਆ ’ਤੇ ਜਿੱਤ ਦੇ ਦੌਰਾਨ ਦੋ ’ਚੋਂ ਇਕ ਮੈਚ ਗਵਾਇਆ ਸੀ। ਇਸ ਤੋਂ ਬਾਅਦ ਪਿਛਲੇ ਹਫ਼ਤੇ ਉਹ ਦੁਬਈ ਓਪਨ ਦੇ ਪਹਿਲੇ ਦੌਰ ’ਚ ਕਜ਼ਾਖਿਸਤਾਨ ਦੀ ਇਲੇਨਾ ਰਿਬੇਕਿਨਾ ਹੱਥੋਂ ਹਾਰ ਗਈ ਸੀ। ਯਾਸਤ੍ਰੇਮਸਕਾ ਅਗਲੇ ਦੌਰ ’ਚ ਸਪੇਨ ਦੀ ਮੁਗੁਰੂੁਜ਼ਾ ਨਾਲ ਭਿੜੇਗੀ। ਫਰੈਂਚ ਓਪਨ ਚੈਂਪੀਅਨ ਬਾਰਟੀ ਨੇ ਜਰਮਨੀ ਲਾਰਾ ਸੀਗਮੰਡ ਨੂੰ ਆਸਾਨੀ ਨਾਲ 6-3, 6-2 ਨਾਲ ਹਰਾਇਆ। ਇਹ ਆਸਟਰੇਲੀਆਈ ਖਿਡਾਰੀ ਅਗਲੇ ਦੌਰ ’ਚ ਰਿਬੇਕਿਨਾ ਨਾਲ ਭਿੜੇਗੀ, ਜਿਸ ਨੇ ਇਕ ਸੰਘਰਸ਼ਪੂਰਨ ਮੈਚ ਵਿਚ ਐਲਿਸਨ ਵਾਨ ਉਤਵਾਂਸਕਾ ਨੂੰ 5-7, 6-2, 7-6 (10/8) ਨਾਲ ਹਰਾਇਆ।


Related News