ਭਾਰਤ ਦੀ ਕੀਰਤਨਾ ਨੇ IBSF ਵਿਸ਼ਵ ਅੰਡਰ-16 ਸਨੂਕਰ ਖਿਤਾਬ ਜਿੱਤਿਆ

Sunday, Oct 07, 2018 - 12:08 PM (IST)

ਭਾਰਤ ਦੀ ਕੀਰਤਨਾ ਨੇ IBSF ਵਿਸ਼ਵ ਅੰਡਰ-16 ਸਨੂਕਰ ਖਿਤਾਬ ਜਿੱਤਿਆ

ਮੁੰਬਈ— ਭਾਰਤ ਦੀ ਕੀਰਤਨਾ ਪਾਂਡੀਅਨ ਨੇ ਸੇਂਟ ਪੀਟਰਸਬਰਗ 'ਚ ਆਈ.ਬੀ.ਐੱਸ.ਐੱਫ. ਵਿਸ਼ਵ ਅੰਡਰ-16 ਸਨੂਕਰ ਚੈਂਪੀਅਨਸ਼ਿਪ 'ਚ ਲੜਕੀਆਂ ਦੇ ਵਰਗ ਦਾ ਖਿਤਾਬ ਜਿੱਤਿਆ ਜੋ ਉਸ ਦਾ ਪਹਿਲਾ ਕੌਮਾਂਤਰੀ ਖਿਤਾਬ ਹੈ। 

ਕੌਮਾਂਤਰੀ ਬਿਲੀਅਰਡਸ ਅਤੇ ਸਨੂਕਰ ਮਹਾਸੰਘ (ਆਈ.ਬੀ.ਐੱਸ.ਐੱਫ.) ਦੇ ਮੁਤਾਬਕ ਕੀਰਤਨਾ ਨੇ ਫਾਈਨਲ 'ਚ ਬੇਲਾਰੂਸ ਦੀ ਅਲਬਿਨਾ ਲੇਸਚੁਕ ਨੂੰ 3-1 ਨਾਲ ਹਰਾਇਆ। ਕੀਰਤਨਾ ਨੇ ਨਾਕਆਊਟ 'ਚ ਜਗ੍ਹਾ ਬਣਾਉਣ ਦੇ ਬਾਅਦ ਹਮਵਤਨ ਮਨਸਵਿਨੀ ਸ਼ੇਖਰ ਅਤੇ ਰੂਸ ਦੀ ਐਲਿਨਾ ਕੈਰਲਿਨਾ ਨੂੰ ਸਿੱਧੇ ਫਰੇਮ 'ਚ 3-0 ਨਾਲ ਹਰਾਇਆ ਅਤੇ ਫਿਰ ਸੈਮੀਫਾਈਨਲ 'ਚ ਮੌਜੂਦਾ ਚੈਂਪੀਅਨ ਅਤੇ ਹਮਵਤਨ ਅਨੁਪਮਾ ਰਾਮਚੰਦਰਨ ਨੂੰ 3-1 ਨਾਲ ਹਰਾਇਆ। ਲੜਕਿਆਂ ਦੇ ਵਰਗ ਦਾ ਖਿਤਾਬ ਬੈਲਜੀਅਮ ਦੇ ਬੇਨ ਮਾਰਟਨਸ ਨੇ ਜਿੱਤਿਆ।


Related News