ਟਾਰਗੈੱਟ ਨੂੰ ਗੁਪਤ ਰੱਖਣਾ ਹੈ ਪਸੰਦ, ਦਿੰਦਾ ਹੈ ਚੰਗਾ ਪ੍ਰਦਰਸ਼ਨ ਕਰਨ ''ਚ ਮਦਦ : ਸੇਰੇਨਾ

Thursday, Dec 27, 2018 - 04:32 AM (IST)

ਟਾਰਗੈੱਟ ਨੂੰ ਗੁਪਤ ਰੱਖਣਾ ਹੈ ਪਸੰਦ, ਦਿੰਦਾ ਹੈ ਚੰਗਾ ਪ੍ਰਦਰਸ਼ਨ ਕਰਨ ''ਚ ਮਦਦ : ਸੇਰੇਨਾ

ਜਲੰਧਰ - ਦੁਨੀਆ ਦੀ ਨੰਬਰ ਇਕ ਖਿਡਾਰਨ ਰਹੀ ਸੇਰੇਨਾ ਵਿਲੀਅਮਸ ਦਾ ਕਹਿਣਾ ਹੈ ਕਿ ਉਹ ਆਗਾਮੀ ਸਾਲ ਵਿਚ ਕੁਝ ਵੱਡੇ ਪਲਾਨ ਦੇ ਨਾਲ ਵਾਪਸੀ ਕਰੇਗੀ। ਉਸ ਨੇ ਕਿਹਾ ਕਿ ਮੇਰੇ ਕੋਲ ਹਮੇਸ਼ਾ ਵੱਡਾ ਟੀਚਾ ਹੁੰਦਾ ਹੈ ਪਰ ਮੈਂ ਉਸ ਨੂੰ ਗੁਪਤ ਰੱਖਣਾ ਪਸੰਦ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਉਸ ਨੂੰ ਥੋੜ੍ਹਾ ਗੁਪਤ ਰੱਖਣ ਨਾਲ ਮੈਨੂੰ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਿਚ ਮਦਦ ਮਿਲਦੀ ਹੈ। 

PunjabKesari
ਸੇਰੇਨਾ ਨੇ 2018 ਦੇ ਯੂ. ਐੱਸ. ਓਪਨ ਦੇ ਫਾਈਨਲ ਵਿਚ ਪਹੁੰਚਣ ਨੂੰ ਆਪਣੀ ਉਪਲੱਬਧੀ ਦੱਸਦੇ ਹੋਏ ਕਿਹਾ ਕਿ ਬੇਟੀ ਦੇ ਜਨਮ ਤੋਂ ਬਾਅਦ ਟੈਨਿਸ ਖੇਡਣਾ ਆਸਾਨ ਨਹੀਂ ਸੀ ਪਰ ਪਰ ਜੇਕਰ ਦੇਖਿਆ ਜਾਵੇ ਤਾਂ ਸਾਲ ਦੇ ਦੋ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚਣਾ ਮੇਰੇ ਲਈ ਕਾਫੀ ਖਾਸ ਰਿਹਾ। ਹੁਣ ਉਸਦਾ ਸਾਰਾ ਧਿਆਨ ਮੁਬਾਡਲਾ ਵਰਲਡ ਟੈਨਿਸ ਚੈਂਪੀਅਨਸ਼ਿਪ 'ਤੇ ਟਿਕਿਆ ਹੋਇਆ ਹੈ। 

PunjabKesariPunjabKesari
ਬੀਤੇ ਸਾਲ ਇਸ ਚੈਂਪੀਅਨਸ਼ਿਪ ਤੋਂ ਬਾਅਦ ਸੇਰੇਨਾ ਮੈਟੇਰਨਿਟੀ ਲੀਵ 'ਤੇ ਚਲੀ ਗਈ ਸੀ। ਹੁਣ ਇਸ ਚੈਂਪੀਅਨਸ਼ਿਪ ਵਿਚ ਵਾਪਸੀ ਤੇ ਆਪਣੀ ਭੈਣ ਵੀਨਸ ਦੇ ਇਕ ਵਾਰ ਫਿਰ ਤੋਂ  ਆਹਮੋ-ਸਾਹਮਣੇ ਹੋਣ 'ਤੇ ਸੇਰੇਨਾ ਨੇ ਕਿਹਾ ਕਿ ਇਹ ਮਜ਼ੇਦਾਰ ਤਜਰਬਾ ਹੋਵੇਗਾ। ਮੈਂ ਮਿਡਲ-ਈਸਟ ਵਿਚ ਕਾਫੀ ਸਫਲਤਾ ਹਾਸਲ ਕਰ ਚੁੱਕੀ ਹਾਂ। ਕਿਤੇ ਨਾ ਕਿਤੇ ਤੁਹਾਨੂੰ ਉਸ ਜਗ੍ਹਾ 'ਤੇ ਵਾਪਸੀ ਆਉਣਾ ਚੰਗਾ ਲੱਗਦਾ ਹੈ, ਜਿੱਥੇ ਤੁਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦਿੰਦੇ ਆਏ ਹੋ। ਇਹ ਗੱਲਾਂ ਤੁਹਾਨੂੰ ਅੱਗੇ ਵਧਣ ਲਈ ਵੀ ਉਤਸ਼ਾਹਿਤ ਕਰਦੀਆਂ ਹਨ।

PunjabKesariPunjabKesari


Related News