ਫਿਰ ਤੋਂ ਫੁੱਟਬਾਲਰ ਫਰਡੀਨੈਂਡ ਨਾਲ ਦਿਸੀ ਕੇਟ ਰਾਈਟ

10/16/2018 3:27:16 AM

ਜਲੰਧਰ - ਇੰਗਲੈਂਡ ਦਾ ਸਾਬਕਾ ਫੁੱਟਬਾਲਰ ਰੀਓ ਫਰਡੀਨੈਂਡ ਇਕ ਵਾਰ ਫਿਰ ਟੀ. ਵੀ. ਸਟਾਰ ਤੇ ਮਾਡਲ ਕੇਟ ਰਾਈਟ ਨਾਲ ਨੇੜਤਾ ਵਧਾਉਂਦਾ ਹੋਇਆ ਦਿਸ ਰਿਹਾ ਹੈ। ਪਿਛਲੇ ਮਹੀਨੇ ਹੱਥ 'ਤੇ ਗੰਭੀਰ ਸੱਟ ਕਾਰਨ ਚਰਚਾ ਵਿਚ ਰਹੀ ਕੇਟ ਨੇ ਹੁਣ ਰੀਓ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ, ਜਿਸ ਵਿਚ ਉਹ ਕਾਫੀ ਫਿੱਟ ਨਜ਼ਰ ਆ ਰਹੀ ਹੈ।
ਇਕ ਫੋਟੋ ਵਿਚ ਤਾਂ ਕੇਟ ਸਫੈਦ ਸਿਲਕ ਦੀ ਡਿਜ਼ਾਈਨਰ ਪੋਸ਼ਾਕ ਨਾਲ ਕਾਲੀ ਜੀਨਸ ਪਹਿਨੀ ਹੋਈ ਵੀ ਦਿਸ ਰਹੀ ਹੈ। ਇਨ੍ਹਾਂ ਫੋਟੋਆਂ ਨਾਲ ਉਸ ਨੇ ਲਿਖਿਆ ਹੈ ਕਿ ਰੀਓ ਨਾਲ ਅਜਿਹੇ ਪਲਾਂ ਦਾ ਇੰਤਜ਼ਾਰ ਕਰ ਰਹੀ ਸੀ। ਬੱਚੇ ਇਸ ਸਮੇਂ ਸਕੂਲ ਵਿਚ ਹਨ ਤੇ ਸਾਡੇ ਕੋਲ ਆਪਣਾ ਸਮਾਂ ਹੈ। 
ਜ਼ਿਕਰਯੋਗ ਹੈ ਕਿ ਕੇਟ ਦੇ ਹੱਥ ਦੀਆਂ ਦੋ ਹੱਡੀਆਂ ਟੁੱਟ ਗਈਆਂ ਸਨ। ਉਸ ਨੇ ਅਜੇ ਵੀ ਹੱਥ 'ਤੇ ਗੁਲਾਬੀ ਰੰਗ ਦੀ ਪੱਟੀ ਬੰਨ੍ਹੀ ਹੋਈ ਹੈ। ਉਸ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਗੁਲਾਬੀ ਰੰਗ ਮੈਂ ਲੁਕੋ ਲਿਆ ਹੈ ਕਿਉਂਕਿ ਇਹ ਖੂਬਸੂਰਤੀ 'ਤੇ ਦਾਗ ਦੀ ਤਰ੍ਹਾਂ ਲੱਗ ਰਿਹਾ ਸੀ।
ਕੇਟ ਨੇ ਇਸ ਦੌਰਾਨ ਵੱਡਾ ਪਲਸਟਰ ਵੀ ਬੰਨ੍ਹਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਮੁਸ਼ਕਲ ਸਮੇਂ ਵਿਚ ਵੀ ਉਸ ਨੇ ਐਕਸਰਸਾਈਜ਼ ਕਰਨੀ ਨਹੀਂ ਛੱਡੀ ਹੈ। ਹਾਲਾਂਕਿ ਡਾਕਟਰਾਂ ਨੇ ਕੇਟ ਨੂੰ ਭਾਰ ਚੁੱਕਣ ਤੋਂ ਮਨ੍ਹਾ ਕੀਤਾ ਹੋਇਆ ਪਰ ਕੇਟ ਰੀਓ ਦੇ ਸਹਾਰੇ ਆਪਣਾ ਇਹ ਸ਼ੌਕ ਵੀ ਪੂਰਾ ਕਰ ਰਹੀ ਹੈ। ਕੇਟ ਰੀਓ ਨਾਲ ਹੀ ਨਹੀਂ ਸਗੋਂ ਬੱਚਿਆਂ ਲਾਰੇਂਜ ਟੈਟ ਤੇ 7 ਸਾਲ ਦੀ ਸਭ ਤੋਂ ਛੋਟੀ ਬੇਟੀ ਟਿਆ ਨਾਲ ਵੀ ਚੰਗਾ ਸਮਾਂ ਗੁਜ਼ਾਰ ਰਹੀ ਹੈ।


Related News