ਭਾਰਤੀ-ਏ ਟੀਮ ''ਚ ਚੰਗਾ ਪ੍ਰਦਰਸ਼ਨ ਕਰ ਕੇ ਟੈਸਟ ਟੀਮ ''ਚ ਵਾਪਸੀ ਕਰਨਾ ਚਾਹੁੰਦੈ ਕਰੁਣ ਨਾਇਰ

Tuesday, Jul 11, 2017 - 07:42 PM (IST)

ਭਾਰਤੀ-ਏ ਟੀਮ ''ਚ ਚੰਗਾ ਪ੍ਰਦਰਸ਼ਨ ਕਰ ਕੇ ਟੈਸਟ ਟੀਮ ''ਚ ਵਾਪਸੀ ਕਰਨਾ ਚਾਹੁੰਦੈ ਕਰੁਣ ਨਾਇਰ

ਨਵੀਂ ਦਿੱਲੀ— ਕਰੁਣ ਨਾਇਰ ਇਸ ਮਹੀਨੇ ਦੇ ਆਖਿਰ 'ਚ ਭਾਰਤ-ਏ ਟੀਮ ਦੇ ਨਾਲ ਆਪਣੇ ਪਹਿਲੇ ਦੱਖਣੀ ਅਫਰੀਕੀ ਦੌਰੇ 'ਚ ਚੰਗਾ ਪ੍ਰਦਰਸ਼ਨ ਕਰ ਕੇ ਟੈਸਟ ਟੀਮ 'ਚ ਵਾਪਸੀ ਕਰਨ ਲਈ ਵਚਨਬੱਧ ਹਨ। ਨਾਇਰ ਨੂੰ ਸ਼੍ਰੀਲੰਕਾ ਦੌਰੇ ਲਈ ਟੈਸਟ ਟੀਮ 'ਚ ਨਹੀਂ ਚੁਣਿਆ ਗਿਆ ਅਤੇ ਉਸ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਲਿਆ ਗਿਆ। ਇੰਗਲੈਂਡ ਖਿਲਾਫ 303 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਨਾਇਰ ਨੇ ਕੇਵਲ ਚਾਰ ਪਾਰੀਆਂ ਹੀ ਖੇਡੀਆਂ। ਨਾਇਰ ਨੇ ਕਿਹਾ ਹੈ ਮੈਨੂੰ ਟੀਮ ਪ੍ਰਬੰਧਨ ਅਤੇ ਚੋਣਕਰਤਾਵਾਂ ਦੇ ਫੈਸਲੇ ਦਾ ਸਨਮਾਨ ਕਰਨਾ ਹੋਵੇਗਾ।
ਮੇਰਾ ਧਿਆਨ ਅਜੇ ਭਾਰਤ-ਏ ਦੇ ਦੱਖਣੀ ਅਫਰੀਕੀ ਦੌਰੇ 'ਤੇ ਹੈ, ਇਹ ਮੇਰੇ ਲਈ ਨਵਾ ਤਜ਼ਰਬਾ ਹੋਵੇਗਾ। ਮੈਂ ਇਸ ਤੋਂ ਪਹਿਲਾ ਕਦੇ ਦੱਖਣੀ ਅਫਰੀਕਾ ਨਹੀਂ ਗਿਆ, ਇਸ ਲਈ ਮੈਂ ਉਥੇ ਦੀਆਂ ਤਿਆਰੀਆਂ ਕਰ ਰਿਹਾ ਹਾਂ ਅਤੇ ਉਥੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਇਸ 25 ਸਾਲਾ ਬੱਲੇਬਾਜ਼ ਨੇ ਹੁਣ ਤੱਕ 6 ਟੈਸਟ ਮੈਚਾਂ ਦੀਆਂ 7 ਪਾਰੀਆਂ 'ਚ 374 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਮੌਕੇ ਦਾ ਬਿਹਤਰ ਫਾਇਦਾ ਚੁੱਕਣਾ ਚਾਹੀਦਾ ਸੀ। 
ਨਾਇਰ ਨੇ ਕਿਹਾ ਕਿ ਜੇਕਰ ਤੁਸੀਂ ਮੇਰੀਆਂ ਪਿਛਲੀਆਂ ਪਾਰੀਆਂ ਨੂੰ ਦੇਖੋਗੇ ਤਾਂ ਮੈਂ 2 ਵਾਰ ਚੰਗੀ ਸ਼ੁਰੂਆਤ ਕੀਤੀ ਸੀ ਅਤੇ ਮੈਨੂੰ ਉਸ ਨੂੰ ਵੱਡੇ ਸਕੋਰ 'ਚ ਬਦਲਨਾ ਚਾਹੀਦਾ ਸੀ ਪਰ ਬੱਲੇਬਾਜ਼ ਦੇ ਨਾਲ ਅਜਿਹਾ ਹੁੰਦਾ ਕਿ ਤੁਸੀਂ ਚੰਗੀ ਸ਼ੁਰੂਆਤ ਕਰਦੇ ਹੋ ਪਰ ਉਸ ਨੂੰ ਵੱਡੇ ਸਕੋਰ 'ਚ ਨਹੀਂ ਬਦਲ ਪਾਉਂਦੇ। ਉਨ੍ਹਾਂ ਨੇ ਕਿਹਾ ਕਿ ਹੁਣ ਇਸ 'ਤੇ ਗੱਲ ਕਰਨ ਦਾ ਕੋਈ ਮਤਲਬ ਨਹੀਂ ਹੈ। ਮੈਂ ਅਗਲੇ ਸੈਸ਼ਨ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹਾਂ ਅਤੇ ਉਸ 'ਚ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਕਿਸਮਤ ਵਾਲਾ ਰਿਹਾ ਜੋ ਮੈਨੂੰ ਆਖਰੀ ਇਕ ਰੋਜ਼ਾ 'ਚ ਜਗ੍ਹਾ ਮਿਲੀ, ਮੈਂ ਬਹੁਤ ਖੁਸ਼ ਸੀ। ਮੈਂ ਆਪਣੇ ਸਾਥੀਆਂ ਨਾਲ ਟੈਸਟ ਕ੍ਰਿਕਟ ਖੇਡ ਕੇ ਨਵੀਆਂ ਚੀਜ਼ਾਂ ਸਿੱਖੀਆਂ।

 


Related News