ਆਖਰੀ ਗੇਂਦ ''ਤੇ ਕਾਰਤਿਕ ਦਾ ਜੇਤੂ ਛੱਕਾ, ਮੀਆਂਦਾਦ ਦਾ 32 ਸਾਲਾਂ ਪੁਰਾਣਾ ਜਾਦੂ ਪਿਆ ਫਿੱਕਾ

Monday, Mar 19, 2018 - 02:01 PM (IST)

ਆਖਰੀ ਗੇਂਦ ''ਤੇ ਕਾਰਤਿਕ ਦਾ ਜੇਤੂ ਛੱਕਾ, ਮੀਆਂਦਾਦ ਦਾ 32 ਸਾਲਾਂ ਪੁਰਾਣਾ ਜਾਦੂ ਪਿਆ ਫਿੱਕਾ

ਨਵੀਂ ਦਿੱਲੀ (ਬਿਊਰੋ)— ਐਤਵਾਰ ਰਾਤ ਦਿਨੇਸ਼ ਕਾਰਤਿਕ ਦੀ ਜਾਦੂਈ ਬੱਲੇਬਾਜ਼ੀ ਨੇ ਕ੍ਰਿਕਟ ਦੀ ਦੁਨੀਆ 'ਚ ਧਮਾਕਾ ਕਰ ਦਿੱਤਾ। ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ 'ਚ ਕਾਰਤਿਕ ਦੇ ਬੱਲੇ ਨਾਲ 8 ਗੇਂਦਾਂ 'ਚ 29 (6, 4, 6, 0, 2, 4, 1, 6) ਦੌੜਾਂ ਦੀ ਧਮਾਕੇਦਾਰ ਪਾਰੀ ਨੇ ਬੰਗਲਾਦੇਸ਼ ਦੀ ਜਿੱਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਆਖਰੀ ਗੇਂਦ 'ਤੇ ਛੱਕਾ ਲਗਾ ਕੇ ਤਜ਼ਰਬੇਕਾਰ ਕਾਰਤਿਕ ਨੇ ਟੀਮ ਇੰਡੀਆ ਨੂੰ ਨਿਡਾਸ ਟਰਾਫੀ ਦਿਵਾ ਦਿੱਤੀ।

32 ਸਾਲ ਬਾਅਦ ਮੀਆਂਦਾਦ ਦਾ ਛੱਕਾ ਪਿਆ ਫਿੱਕਾ
ਇਹ ਕ੍ਰਿਕਟ ਇਤਿਹਾਸ 'ਚ ਦੂਜਾ ਮੌਕਾ ਹੈ, ਜਦੋਂ ਕਿਸੀ ਟੀਮ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਕਿਸੀ ਟੂਰਨਾਮੈਂਟ ਦਾ ਫਾਈਨਲ ਜਿੱਤ ਲਿਆ। ਇਸ ਤੋਂ ਪਹਿਲਾਂ ਮੀਆਂਦਾਦ ਨੇ ਸ਼ਾਰਜਾਹ 'ਚ ਭਾਰਤ ਖਿਲਾਫ ਇਹ ਕਾਰਨਾਮਾ ਕੀਤਾ ਸੀ ਅਤੇ ਹੁਣ ਕਾਰਤਿਕ ਨੇ 32 ਸਾਲ ਬਾਅਦ ਮੀਆਂਦਾਦ ਦੇ ਉਸ ਮਸ਼ਹੂਰ ਛੱਕੇ ਨੂੰ ਫਿੱਕਾ ਪਾ ਦਿੱਤਾ ਹੈ।

Image result for Miandad batting cricketer
ਮੀਆਂਦਾਦ ਨੇ ਵੀ ਆਖਰੀ ਗੇਂਦ 'ਤੇ ਜਿੱਤਾਇਆ ਸੀ ਮੈਚ
ਦਰਅਸਲ ਮੀਆਂਦਾਦ ਨੂੰ ਉਸ ਸਮੇਂ ਜਿੱਤ ਲਈ 4 ਦੌੜਾਂ ਦੀ ਜ਼ਰੂਰਤ ਸੀ। ਅਜਿਹੇ 'ਚ ਉਸ ਕੋਲ ਦੋ ਬਦਲ ਸੀ- ਆਖਰੀ ਗੇਂਦ 'ਤੇ  ਛੱਕਾ ਲਗਾਵੇ ਜਾਂ ਚੌਕਾ। ਆਖਰਕਾਰ ਮੀਆਂਦਾਦ ਨੇ ਚੇਤਨ ਸ਼ਰਮਾ ਦੀ ਗੇਂਦ 'ਤੇ ਛੱਕਾ ਲੱਗਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਸੀ।

ਕਾਰਤਿਕ ਨੇ ਆਖਰ 'ਚ ਲਗਾਇਆ ਛੱਕਾ
ਜ਼ਿਕਰਯੋਗ ਹੈ ਕਿ ਕਾਰਤਿਕ ਸਾਹਮਣੇ ਆਖਰੀ ਗੇਂਦ 'ਤੇ 5 ਦੌੜਾਂ ਬਣਾਉਣ ਦੀ ਚਣੌਤੀ ਸੀ। ਅਜਿਹੇ 'ਚ ਛੱਕਾ ਹੀ ਇਕਲੌਤੀ ਬਦਲ ਸੀ। ਫਿਰ ਕੀ ਸੀ ਕਾਰਤਿਕ ਨੇ ਸੌਮਿਆ ਸਰਕਾਰ ਦੀ ਗੇਂਦ ਨੂੰ ਐਕਸਟਰਾ ਕਵਰ 'ਤੇ ਉਛਾਲ ਕੇ ਬੰਗਲਾਦੇਸ਼ ਤੋਂ ਜਸ਼ਨ ਮਨਾਉਣ ਦਾ ਮੌਕਾ ਖੋਹ ਲਿਆ। ਭਾਰਤ ਨੂੰ 12 ਗੇਂਦਾਂ 'ਤੇ ਜਿੱਤ ਲਈ 34 ਦੌੜਾਂ ਦੀ ਲੋੜ ਸੀ। ਅਜਿਹੇ 'ਚ ਦਿਨੇਸ਼ ਕਾਰਤਿਕ ਮੈਦਾਨ 'ਤੇ ਆਏ। ਇਸ ਤੋਂ ਪਹਿਲਾਂ ਮੁਸਤਾਫਿਜ਼ੁਰ ਰਹਿਮਾਨ 18ਵਾਂ ਓਵਰ ਮੇਡਨ ਕਰ ਚੁੱਕੇ ਸਨ। ਉਸ ਓਵਰ 'ਚ ਵਿਜੇ ਸ਼ੰਕਰ ਇਕ ਵੀ ਦੌੜ ਨਹੀਂ ਬਣਾ ਪਾਏ ਸਨ। ਪਰ ਰੂਬੇਲ ਹੁਸੈਨ ਨੇ 19ਵੇਂ ਓਵਰ 'ਚ 22 ਦੌੜਾਂ ਲੁਟਾ ਦਿੱਤੀਆਂ ਅਤੇ ਮੈਚ ਦਾ ਪਾਸਾ ਪਲਟ ਦਿੱਤਾ। ਓਵਰ ਦੀ ਆਖਰੀ ਗੇਂਦ 'ਤੇ ਦਿਨੇਸ਼ ਕਾਰਤਿਕ ਜੇਤੂ ਬਣ ਕੇ ਪਰਤੇ।


Related News