ਤਾਂ ਇਸ ਤਰ੍ਹਾਂ ਆਈ ਮੁਰਲੀ ਵਿਜੇ ਦੇ ਪਿਆਰ 'ਚ ਕਾਰਤਿਕ ਦੀ ਪਹਿਲੀ ਪਤਨੀ

Tuesday, Mar 20, 2018 - 07:44 PM (IST)

ਤਾਂ ਇਸ ਤਰ੍ਹਾਂ ਆਈ ਮੁਰਲੀ ਵਿਜੇ ਦੇ ਪਿਆਰ 'ਚ ਕਾਰਤਿਕ ਦੀ ਪਹਿਲੀ ਪਤਨੀ

ਨਵੀਂ ਦਿੱਲੀ (ਬਿਊਰੋ)— ਖਿਡਾਰੀਆਂ ਦੀ ਦੁਨੀਆਂ ਜਿਨ੍ਹੀਂ ਗਲੈਮਰਸ ਨਜ਼ਰ ਆਉਂਦੀ ਹੈ, ਪਰਦੇ ਪਿੱਛੇ ਉਨ੍ਹੇ ਹੀ ਕਾਲੇ ਸੱਚ ਲੁਕੇ ਹੁੰਦੇ ਹਨ। ਭਾਰਤੀ ਟੀਮ ਨੂੰ ਰੋਮਾਂਚਕ ਜਿੱਤ ਦਿਵਾ ਕੇ ਦਿਨੇਸ਼ ਕਾਰਤਿਕ ਸੁਰਖਿਆਂ 'ਚ ਹਨ ਪਰ ਇਕ ਦੌਰ ਅਜਿਹਾ ਵੀ ਸੀ ਜਦੋਂ ਉਹ ਭਾਰਤੀ ਟੀਮ ਦੇ ਖਿਡਾਰੀ ਅਤੇ ਆਪਣੇ ਖਾਸ ਦੋਸਤ ਦੀ ਧੋਖੇਬਾਜ਼ੀ ਦੇ ਕਰਕੇ ਚਰਚਾ 'ਚ ਆਏ ਸਨ। ਉਸ ਸਮੇਂ ਕਾਰਤਿਕ ਦੀ ਪਤਨੀ ਨਿਕਿਤਾ ਸੀ, ਪਰ ਟੀਮ ਦੇ ਖਿਡਾਰੀ ਮੁਰਲੀ ਵਿਜੇ ਦਾ ਕਾਰਤਿਕ ਦੀ ਪਤਨੀ ਦੇ ਨਾਲ ਅਫੇਅਰ ਹੋ ਗਿਆ ਸੀ।
ਤਾਮਿਲਨਾਡੂ ਦੇ ਸਟਾਰ ਵਿਕਟਕੀਪਰ ਦਿਨੇਸ਼ ਕਾਰਤਿਕ ਅਤੇ ਬੱਲੇਬਾਜ਼ ਮੁਰਲੀ ਵਿਜੇ ਕਿਸੇ ਸਮੇਂ ਚੰਗੇ ਦੋਸਤ ਹੁੰਦੇ ਸਨ। ਦੋਵਾਂ ਨੇ ਇਕੱਠੇ ਹੀ ਫਰਸਟ ਕਲਾਸ ਕ੍ਰਿਕਟ ਖੇਡੀ। ਆਈ.ਪੀ.ਐੱਲ. 'ਚ ਵੀ ਕੁਝ ਸਮਾਂ ਇਹ ਦੋਵੇਂ ਇਕੱਠੇ ਖੇਡੇ, ਪਰ ਹੁਣ ਇਹ ਦੋਵੇਂ ਇਕ ਦੂਜੇ ਦੀ ਗਲ ਕਰਨਾ ਵੀ ਪਸੰਦ ਨਹੀਂ ਕਰਦੇ ਹਨ।
ਹੋਇਆ ਕੁਝ ਅਜਿਹਾ
ਦਰਅਸਲ 2007 'ਚ ਦਿਨੇਸ਼ ਕਾਰਤਿਕ ਨੇ ਆਪਣੇ ਬਚਪਨ ਦੀ ਦੋਸਤ ਨਿਕਿਤਾ ਨਾਲ ਵਿਆਹ ਕੀਤਾ ਸੀ, ਪਰ ਇਹ ਸਟੋਰੀ ਜਲਦ ਹੀ ਖਤਮ ਹੋ ਗਈ। ਹੋਇਆ ਕੁਝ ਅਜਿਹਾ ਕਿ 2012 'ਚ ਆਈ.ਪੀ.ਐੱਲ.-5 ਦੇ ਦੌਰਾਨ ਵਿਜੇ ਅਤੇ ਨਿਕਿਤਾ ਨਾਲ ਘੁੰਮੇ। ਇਸੇ ਦੌਰਾਨ ਨਿਕਿਤਾ ਦਾ ਵਿਜੇ ਨਾਲ ਅਫੇਅਰ ਹੋ ਗਿਆ। ਜਿਵੇਂ ਹੀ ਕਾਰਤਿਕ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਸ ਨੇ ਨਿਕਿਤਾ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ। ਤਲਾਕ ਹੁੰਦੇ ਹੀ ਨਿਕਿਤਾ ਨੇ ਵਿਜੇ ਨਾਲ ਵਿਆਹ ਕਰ ਲਿਆ। ਅਜ ਨਿਕਿਤਾ ਅਤੇ ਮੁਰਲੀ ਵਿਜੇ ਦੇ ਦੋ ਬੱਚੇ ਇਕ ਲੜਕਾ ਅਤੇ ਇਕ ਲੜਕੀ ਹੈ। ਉਥੇ ਹੀ ਕਾਰਤਿਕ ਵੀ 2015 'ਚ ਭਾਰਤੀ ਸਕਵੈਸ਼ ਸਟਾਰ ਦੀਪਿਕਾ ਪੱਲੀਕਲ ਨਾਲ ਵਿਆਹ ਕਰ ਚੁਕੇ ਹਨ।


Related News