ਕਾਰਤਿਕ ਵੇਂਕਟਰਮਨ ਦਿੱਲੀ ਓਪਨ ਸ਼ਤਰੰਜ ''ਚ ਸਾਂਝੇ ਤੌਰ ''ਤੇ ਚੋਟੀ ''ਤੇ
Monday, Jan 13, 2020 - 11:16 AM (IST)
ਸਪੋਰਟਸ ਡੈਸਕ— ਭਾਰਤੀ ਗ੍ਰੈਂਡਮਾਸਟਰ ਕਾਰਤਿਕ ਵੇਂਕਟਰਮਨ ਦਿੱਲੀ ਕੌਮਾਂਤਰੀ ਓਪਨ ਸ਼ਤਰੰਜ ਟੂਰਨਾਮੈਂਟ 'ਚ ਐਤਵਾਰ ਨੂੰ ਪੰਜਵੇਂ ਦੌਰ 'ਚ ਹੋਜ ਮਾਰਟੀਨੇਜ ਇਡੂਆਰਡੋ ਨੂੰ ਹਰਾ ਕੇ ਸਾਂਝੇ ਤੌਰ 'ਤੇ ਚੋਟੀ 'ਤੇ ਬਣੇ ਹੋਏ ਹਨ। ਵੇਂਕਟਰਮਨ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਪੇਰੂ ਦੇ ਖਿਡਾਰੀ ਨੂੰ 55 ਚਾਲਾਂ ਦੇ ਬਾਅਦ ਹਾਰ ਮੰਨਣ ਲਈ ਮਜਬੂਰ ਕਰਕੇ ਪੰਜਵੀਂ ਜਿੱਤ ਦਰਜ ਕੀਤੀ।

ਬੇਲਾਰੂਸ ਦੇ ਅਲੇਕਸੇਜ ਐਲੈਕਸਾਂਦਰੋ ਵੀ ਬੰਗਲਾਦੇਸ਼ ਦੇ ਗ੍ਰੈਂਡ ਮਾਸਟਰ ਜ਼ਿਆਉਰ ਰਹਿਮਾਨ ਨੂੰ ਚੁਣੌਤੀਪੂਰਨ ਮੁਕਾਬਲੇ 'ਚ ਹਰਾ ਕੇ ਲਗਾਤਾਰ ਪੰਜਵੀਂ ਜਿੱਤ ਦੇ ਨਾਲ ਸੰਯੁਕਤ ਤੌਰ 'ਤੇ ਚੋਟੀ ਦੇ ਬਣੇ ਹੋਏ ਹਨ। ਸੀ. ਆਰ. ਜੀ. ਕ੍ਰਿਸ਼ਨਾ ਪੰਜ ਮੈਚਾਂ 'ਚ 4.5 ਅੰਕ ਦੇ ਨਾਲ ਸਾਂਝੇ ਤੌਰ 'ਤੇ ਤਿੰਨ ਹੋਰ ਖਿਡਾਰੀਆਂ ਦੇ ਨਾਲ ਦੂਜੇ ਸਥਾਨ 'ਤੇ ਹਨ। ਕ੍ਰਿਸ਼ਨਾ ਨੇ ਰੂਸ ਦੇ ਇਵਾਨ ਰੋਜੁਮ ਦੇ ਨਾਲ ਡਰਾਅ ਖੇਡਿਆ।
Related News
ਸਚਿਨ ਪਾਇਲਟ ਬਣੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ, ਦਿੱਲੀ ਦਫ਼ਤਰ 'ਚ ਆਸ਼ੂ, ਬੁਲਾਰੀਆ ਤੇ ਕਿੱਕੀ ਢਿੱਲੋਂ ਵੱਲੋਂ ਸਨਮਾਨ
