ਪਲਿਸਕੋਵਾ ਨੇ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦਾ ਜਿੱਤਿਆ ਖਿਤਾਬ

Sunday, Jan 12, 2020 - 05:23 PM (IST)

ਪਲਿਸਕੋਵਾ ਨੇ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦਾ ਜਿੱਤਿਆ ਖਿਤਾਬ

ਸਪੋਰਟਸ ਡੈਸਕ- ਚੈੱਕ- ਗਣਰਾਜ ਦੀ ਕੈਰੋਲਿਨਾ ਪਲਿਸਕੋਵਾ ਨੇ ਐਤਵਾਰ ਨੂੰ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਮੈਡਿਸਨ ਕੀਜ 'ਤੇ ਤਿੰਨ ਸੈੱਟ ਤਕ ਚੱਲੇ ਮੁਕਾਬਲੇ 'ਚ ਜਿੱਤ ਹਾਸਲ ਕੀਤੀ। ਇਸ ਤਰ੍ਹਾਂ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਦੀ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਆਸਟਰੇਲੀਆਈ ਓਪਨ ਲਈ ਇਹ ਚੰਗੀ ਤਿਆਰ ਹੈ। PunjabKesariਉਨ੍ਹਾਂ ਨੇ ਦੋ ਘੰਟੇ ਤਕ ਚਲੇ ਮੁਕਾਬਲੇ 'ਚ ਮੈਡਿਸਨ ਕੀਜ ਨੂੰ 6-4, 4-6,7-5 ਨਾਲ ਹਰਾਇਆ। ਸਾਬਕਾ ਨੰਬਰ ਇਕ ਖਿਡਾਰੀ ਨੇ ਅਜੇ ਤਕ ਇਕ ਵੀ ਗਰੈਂਡਸਲੈਮ ਸਿੰਗਲਜ਼ ਖਿਤਾਬ ਆਪਣੇ ਨਾਂ ਨਹੀਂ ਕੀਤਾ ਹੈ ਪਰ ਉਹ ਪਿਛਲੇ ਸਾਲ ਮੈਲਬਰਨ 'ਚ ਸੈਮੀਫਾਈਨਲ ਤਕ ਪਹੁੰਚੀ ਸੀ ਅਤੇ ਚੈਂਪੀਅਨ ਬਣੀ ਨਾਓਮੀ ਓਸਾਕਾ ਤੋਂ ਹਾਰ ਗਈ ਸਨ। ਸ਼ਨੀਵਾਰ ਨੂੰ ਉਨ੍ਹਾਂ ਨੇ ਓਸਾਕਾ ਨੂੰ ਤਿੰਨ ਘੰਟੇ ਤਕ ਚੱਲੇ ਮੈਰਾਥਨ ਸੈਮੀਫਾਈਨਲ 'ਚ ਹਰਾਇਆ ਸੀ।


Related News