ਕਰਨਦੀਪ ਨੇ ਆਖਰੀ ਦਿਨ 70 ਦੇ ਸਕੋਰ ਨਾਲ ਗੁਜਰਾਤ ਓਪਨ ਜਿੱਤਿਆ
Friday, Feb 25, 2022 - 09:31 PM (IST)
ਅਹਿਮਦਾਬਾਦ- ਚੰਡੀਗੜ੍ਹ ਦੇ ਕਰਨਦੀਪ ਕੋਚਰ ਨੇ 40 ਲੱਖ ਰੁਪਏ ਇਨਾਮੀ ਰਾਸ਼ੀ ਵਾਲੇ ਗੁਜਰਾਤ ਓਪਨ ਗੋਲਫ ਚੈਂਪੀਅਨਸ਼ਿਪ ਦੇ ਉਤਾਰ-ਚੜਾਅ ਨਾਲ ਭਰੇ ਆਖਰੀ ਦਿਨ ਸ਼ੁੱਕਰਵਾਰ ਨੂੰ ਇੱਥੇ ਦੋ ਅੰਡਰ 70 ਦੇ ਸਕੋਰ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਸ਼ਾਨਦਾਰ ਲੈਅ ਵਿਚ ਚੱਲ ਰਹੇ ਕਰਨਦੀਪ (64-75-69-70) ਦੇ ਕੁੱਲ 10 ਅੰਡਰ 278 ਦੇ ਸਕੋਰ ਦੇ ਨਾਲ ਆਪਣਾ ਚੌਥਾ ਖਿਤਾਬ ਜਿੱਤਿਆ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ
ਤੀਜੇ ਦਿਨ ਦੇ ਖੇਡ ਤੋਂ ਬਾਅਦ ਚੌਥੇ ਸਥਾਨ 'ਤੇ ਰਹੇ ਅਰਜੁਨ ਪ੍ਰਸਾਦ (73-65-70-71) ਇਕ ਸ਼ਾਟ ਨਾਲ ਚੋਟੀ 'ਤੇ ਆਉਣ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਦੂਜੇ ਸਥਾਨ ਦੇ ਨਾਲ ਸਬਰ ਕਰਨਾ ਪਿਆ। ਦਿੱਲੀ ਦੇ ਗੋਲਫਰ ਪੀ. ਜੀ. ਟੀ. ਆਈ. ਵਿਚ ਇਹ ਦੂਜੇ ਸਥਾਨ 'ਤੇ ਰਹੇ। ਚੰਡੀਗੜ੍ਹ ਦੇ ਰੰਜੀਤ ਸਿੰਘ ਤੀਜੇ ਦਿਨ ਦੇ ਖੇਡ ਤੋਂ ਬਾਅਦ ਸਾਂਝੇ ਤੌਰ 'ਤੇ ਸਨ ਪਰ 74 ਦੇ ਨਿਰਾਸ਼ਾਜਨਕ ਕਾਰਡ ਦੇ ਨਾਲ ਉਹ ਅੱਠ ਅੰਡਰ 280 ਦੇ ਕੁੱਲ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਰਹੇ। ਬੈਂਗਲੁਰੂ ਦੇ ਐੱਮ. ਧਰਮਾ ਅਤੇ ਦਿੱਲੀ ਦੇ ਕਪਿਲ ਕੁਮਾਰ ਦੀ ਸਥਿਤੀ ਵੀ ਰੰਜੀਤ ਸਿੰਘ ਦੀ ਤਰ੍ਹਾਂ ਹੀ ਰਹੀ। ਦੋਵਾਂ ਨੇ ਇਕ ਸਮਾਨ 75 ਦਾ ਕਾਰਡ ਖੇਡਿਆ ਅਤੇ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਖਿਸਕ ਗਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।