ਟ੍ਰੋਲਿੰਗ ਤੋਂ ਦੁਖੀ ਹੋ ਕੇ ਕਰਨ ਜੌਹਰ ਨੇ MAMI ਬੋਰਡ ਤੋਂ ਦਿੱਤਾ ਸੀ ਅਸਤੀਫਾ, ਹੁਣ ਬਬੀਤਾ ਨੇ ਜਤਾਈ ਖੁਸ਼ੀ

06/28/2020 2:04:59 PM

ਸਪੋਰਟਸ ਡੈਸਕ : ਕੁਝ ਦਿਨ ਪਹਿਲਾਂ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਨੂੰ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿਚ ਕਥਿਤ ਤੌਰ 'ਤੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉਹ 34 ਸਾਲਾ ਦੇ ਸੀ। ਜਿਸ ਤੋਂ ਬਾਅਦ ਫਿਲਮ ਇੰਡਸਟ੍ਰੀ ਦੇ ਮਸ਼ਹੂਰ ਡਾਇਰੈਕਟਰ ਕਰਨ ਜੌਹਰ ਸੋਸ਼ਲ ਮੀਡੀਆ 'ਤੇ ਰੱਜ ਕੇ ਟ੍ਰੋਲ ਹੋਣਾ ਸ਼ੁਰੂ ਹੋ ਗਏ ਸੀ। ਅਜਿਹੇ 'ਚ ਉਸ ਦੇ ਮਾਮੀ ਫਿਲਮ ਫੈਸਟੀਵਲ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ 'ਤੇ ਪਹਿਲਵਾਨ ਬਬੀਤਾ ਫੋਗਟ ਨੇ ਖੁਸ਼ੀ ਜ਼ਾਹਰ ਕੀਤੀ। 

ਬਬੀਤਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਦੇਸ਼ ਵਾਸੀਓ ਤੁਹਾਡੀ ਮੁਹਿੰਮ ਰੰਗ ਲਿਆਉਣ ਲੱਗੀ ਹੈ। ਮੂਵੀ ਮਾਫੀਆ ਨੇ ਆਪਣੇ ਗੋਡੇ ਟੇਕ ਦਿੱਤੇ ਹਨ। ਬਸ ਹੁਣ ਜ਼ਰੂਰਤ ਹੈ ਸਮਾਂ ਆਉਣ ਦੀ ਇਨ੍ਹਾਂ ਨੂੰ ਸਬਕ ਸਿਖਾਉਂਣ ਦੀ ਤਾਂ ਜੋ ਭਵਿੱਖ ਵਿਚ ਫਿਲਮ ਇੰਡਸਟ੍ਰੀ ਵਿਚ ਭਰਾ ਭਤੀਜਾਵਾਦ ਕਰਨ ਤੋਂ ਪਹਿਲਾਂ 100 ਵਾਰ ਕਰਨ ਜੌਹਰ ਦੇ ਬਾਰੇ ਸੋਚਣਗੇ। ਹੁਣ ਦੇਸ਼ ਜਾਗ ਗਿਆ ਹੈ ਗ਼ਲਤ ਨਹੀਂ ਸਹੇਗਾ।

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਬਬੀਤਾ ਫੋਗਟ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦਿਆਂ ਲਿਖਿਆ ਸੀ ਕਿ ਕਰਨ ਜੌਹਰ ਕੌਣ ਹੈ? ਕੀ ਗੰਦ ਪਾਇਆ ਹੋਇਆ ਹੈ ਇਸ ਨੇ ਫਿਲਮ ਇੰਡਸਟ੍ਰੀ ਵਿਚ? ਇਸਦੀ ਜਾਗੀਰ ਹੈ ਕੀ? ਫਿਲਮ ਇੰਡਸਟ੍ਰੀ ਇਸ ਨੂੰ ਮੁੰਹਤੋੜ ਜਵਾਬ ਕਿਉਂ ਨਹੀਂ ਦਿੰਦੇ? ਇਕ ਸਾਡੀ ਸ਼ੇਰਨੀ ਭੈਣ ਕੰਗਣਾ ਰਣੌਤ ਹੈ ਜੋ ਇਸ ਨੂੰ ਜਵਾਬ ਦਿੰਦੀ ਹੈ। ਇਸ ਗੈਂਗ ਦੀਆਂ ਸਾਰੀਆਂ ਫਿਲਮਾਂ ਬਾਈਕਾਟ ਕਰੋ।


Ranjit

Content Editor

Related News