ਕਪਿਲ ਦੇਵ ਨੇ ਚੈਂਪੀਅਨਸ ਗੋਲਫ ''ਚ ਉਮਰ ਵਰਗ ਦਾ ਜਿੱਤਿਆ ਖਿਤਾਬ
Friday, Sep 20, 2019 - 09:37 PM (IST)

ਪੁਣੇ— ਸਾਬਕਾ ਭਾਰਤੀ ਕ੍ਰਿਕਟ ਕਪਤਾਨ ਕਪਿਲ ਦੇਵ ਨੇ ਏ. ਵੀ. ਟੀ. ਚੈਂਪੀਅਨਸ ਟੂਰ ਗੋਲਫ ਟੂਰਨਾਮੈਂਟ 'ਚ ਸ਼ੁੱਕਰਵਾਰ ਨੂੰ ਇੱਥੇ 60 ਤੋਂ 64 ਸਾਲ ਦੀ ਉਮਰ ਵਰਗ ਦਾ ਖਿਤਾਬ ਜਿੱਤਿਆ, ਜਦਕਿ ਸੀਮਾ ਸੁਰੱਖਿਆ ਬੱਲ ਦੇ ਪੁਸ਼ਪਿੰਦਰ ਸਿੰਘ ਰਾਠੌੜ ਨੇ ਓਵਰਆਲ ਟਰਾਫੀ ਜਿੱਤੀ। ਇਸ ਚੈਂਪੀਅਨਸ਼ਿਪ 'ਚ 10 ਸ਼ਹਿਰਾਂ ਦੇ 100 ਤੋਂ ਜ਼ਿਆਦਾ ਗੋਲਫਰਾਂ ਨੇ ਹਿੱਸਾ ਲਿਆ ਸੀ। ਇਸ ਪਾਰ 72 ਕੋਰਸ 'ਚ ਦੋ ਦਿਨ ਮੀਂਹ ਹੋਣ ਕਾਰਨ ਖੇਡਣਾ ਮੁਸ਼ਕਿਲ ਹੋ ਗਿਆ ਸੀ। ਕਪਿਲ ਨੇ ਕਿਹਾ ਕਿ ਜਿੱਤਣਾ ਹਮੇਸ਼ਾ ਵਧੀਆ ਅਹਿਸਾਸ ਹੁੰਦਾ ਹੈ।