ਹਾਰਦਿਕ ਪੰਡਿਆ ਦੀ ਫਿਟਨੈੱਸ ''ਤੇ ਫਿਰ ਬੋਲੇ ਕਪਿਲ ਦੇਵ, ਦੱਸਿਆ-ਇਹ ਹਨ 2 ਸ਼ਾਨਦਾਰ ਆਲਰਾਊਂਡਰ

08/17/2023 11:28:24 AM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਦਿੱਗਜ ਅਤੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਆਲਰਾਊਂਡਰ ਹਾਰਦਿਕ ਪੰਡਿਆ ਆਉਣ ਵਾਲੇ ਸਮੇਂ 'ਚ ਜ਼ਿਆਦਾ ਟੈਸਟ ਖੇਡਣਗੇ। 64 ਸਾਲਾ ਮੁਤਾਬਕ ਪੰਡਿਆ ਰੈੱਡ-ਬਾਲ ਕ੍ਰਿਕਟ 'ਚ ਟੀਮ ਇੰਡੀਆ ਲਈ ਫ਼ਾਇਦੇਮੰਦ ਹੋ ਸਕਦੇ ਹਨ, ਪਰ ਉਨ੍ਹਾਂ ਨੂੰ ਅਜਿਹਾ ਹੁੰਦਾ ਨਹੀਂ ਦਿਖ ਰਿਹਾ ਹੈ। ਕਪਿਲ ਨੇ ਕਿਹਾ ਕਿ ਮੈਂ ਅੱਜ ਬਿਲਬੋਰਡ 'ਤੇ ਉਨ੍ਹਾਂ ਦੀ ਤਸਵੀਰ ਦੇਖੀ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੋਈ ਟੱਚ-ਅੱਪ ਕੀਤਾ ਹੈ ਜਾਂ ਨਹੀਂ, ਪਰ ਉਸ 'ਚ ਉਹ ਬਿਹਤਰੀਨ ਸਰੀਰ ਦੇ ਨਾਲ ਦਿਖ ਰਹੇ ਸਨ। ਉਸ ਨੂੰ ਜ਼ਿਆਦਾ ਕ੍ਰਿਕਟ ਖੇਡਣਾ ਚਾਹੀਦਾ ਹੈ ਕਿਉਂਕਿ ਉਸ 'ਚ ਕਾਫ਼ੀ ਸਮਰੱਥਾ ਹੈ। ਜੇਕਰ ਉਹ ਫਿੱਟ ਹੈ ਤਾਂ ਉਸ ਨੂੰ ਟੈਸਟ ਕ੍ਰਿਕਟ ਵੀ ਖੇਡਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਰੋਨਾਲਡੋ ਦੀ ਰਾਹ 'ਤੇ ਨੇਮਾਰ, ਸਾਊਦੀ ਅਰਬ ਦੇ ਕਲੱਬ ਅਲ ਹਿਲਾਲ ਨਾਲ ਜੁੜੇ, ਕਮਾਉਣਗੇ ਹਜ਼ਾਰਾਂ ਕਰੋੜ
ਟੀਮ ਇੰਡੀਆ 'ਚ ਆਲਰਾਊਂਡਰਾਂ ਦੀ ਕਮੀ 'ਤੇ ਕਪਿਲ ਨੇ ਕਿਹਾ ਕਿ ਅਜਿਹਾ ਬਿਲਕੁਲ ਨਹੀਂ ਹੈ। ਤੇਜ਼ ਗੇਂਦਬਾਜ਼ ਆਲਰਾਊਂਡਰ ਲੱਭਣਾ ਭਾਰਤ ਦਾ ਭਵਿੱਖ ਨਹੀਂ ਹੈ। ਸਾਨੂੰ ਸਵੀਕਾਰ ਕਰਨਾ ਹੋਵੇਗਾ ਕਿ ਸਾਡੇ 'ਚੋਂ ਬਹੁਤਿਆਂ ਨੂੰ ਪ੍ਰਭਾਵਸ਼ਾਲੀ ਆਲਰਾਊਂਡਰ ਨਹੀਂ ਮਿਲਦੇ। ਫਿਰ ਵੀ ਟੀਮ ਦੇ ਕੋਲ ਕਈ ਸਕਾਰਾਤਮਕ  ਚੀਜ਼ਾਂ ਹਨ ਜਿਨ੍ਹਾਂ 'ਤੇ ਬੀਸੀਸੀਆਈ ਅਤੇ ਟੀਮ ਪ੍ਰਬੰਧਨ ਮਾਣ ਕਰ ਸਕਦੇ ਹਨ।

ਇਹ ਵੀ ਪੜ੍ਹੋ- ਪਾਕਿ ਟੀਮ ਨੂੰ ਲੱਗਾ ਵੱਡਾ ਝਟਕਾ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸਟਾਰ ਤੇਜ਼ ਗੇਂਦਬਾਜ਼ ਨੇ ਲਿਆ ਸੰਨਿਆਸ
ਕਪਿਲ ਨੇ ਕਿਹਾ ਕਿ ਮੈਂ ਖਿਡਾਰੀਆਂ ਦੀ ਤੁਲਨਾ ਕਰਨਾ ਠੀਕ ਨਹੀਂ ਸਮਝਦਾ। ਪਿਛਲੇ 20-30 ਸਾਲਾਂ 'ਚ ਅਸੀਂ ਕਈ ਤੇਜ਼ ਗੇਂਦਬਾਜ਼ ਪੈਦਾ ਕੀਤੇ ਹਨ ਜਿਨ੍ਹਾਂ 'ਤੇ ਅਸੀਂ ਨਿਰਭਰ ਹੋ ਸਕਦੇ ਹਾਂ। ਅਤੇ ਇਹ ਹੋਰ ਵੀ ਮਹੱਤਵਪੂਰਨ ਹੈ। ਤੁਹਾਨੂੰ ਸਿਰਫ਼ ਤੇਜ਼ ਗੇਂਦਬਾਜ਼ੀ ਆਲਰਾਊਂਡਰਾਂ ਦੀ ਲੋੜ ਨਹੀਂ ਹੈ। ਤੁਹਾਨੂੰ ਸਪਿਨ ਗੇਂਦਬਾਜ਼ੀ ਆਲਰਾਊਂਡਰਾਂ ਦੀ ਵੀ ਲੋੜ ਹੈ। ਤੁਹਾਨੂੰ ਭਾਰਤੀ ਟੀਮ 'ਚ ਕੁਝ ਚੰਗੇ ਆਲਰਾਊਂਡਰ ਮਿਲੇ ਹਨ। ਜਡੇਜਾ ਸ਼ਾਨਦਾਰ ਹੈ, ਅਸ਼ਵਿਨ ਵਧੀਆ ਕੰਮ ਕਰ ਰਿਹਾ ਹੈ। ਇਸ ਲਈ ਅਜਿਹਾ ਨਹੀਂ ਹੈ ਕਿ ਸਾਡੇ ਕੋਲ ਕੋਈ ਆਲਰਾਊਂਡਰ ਨਹੀਂ ਹੈ।
ਕਪਿਲ ਦੇਵ ਨੇ ਆਗਾਮੀ ਵਨਡੇ ਵਿਸ਼ਵ ਕੱਪ 'ਚ ਟੀਮ ਇੰਡੀਆ ਦੀਆਂ ਸੰਭਾਵਨਾਵਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਟੀਮ ਇੰਡੀਆ ਨੂੰ ਪਹਿਲਾਂ ਚੋਟੀ ਦੇ ਚਾਰ (ਸੈਮੀਫਾਈਨਲ) 'ਚ ਆਉਣ ਦੀ ਲੋੜ ਹੈ। ਉਸ ਤੋਂ ਬਾਅਦ ਕੁਝ ਵੀ ਸੰਭਵ ਹੈ। ਸੈਮੀ-ਫਾਈਨਲ ਪੜਾਅ ਤੋਂ ਬਾਅਦ ਤੁਹਾਨੂੰ ਸਿਰਫ਼ ਕਿਸਮਤ ਦੀ ਲੋੜ ਹੈ ਅਤੇ ਚੀਜ਼ਾਂ ਨੂੰ ਆਪਣੇ ਰਾਹ 'ਤੇ ਲਿਜਾਣ ਦੀ ਲੋੜ ਹੈ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੋਟੀ ਦੇ ਚਾਰ 'ਚ ਪਹੁੰਚਣਾ ਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News