... ਤਾਂ ਇਸ ਕਾਰਨ ਕਪਿਲ ਦੇਵ ਨੇ ਖਿਡਾਰੀਆਂ ਨੂੰ IPL ਨਾ ਖੇਡਣ ਦਿੱਤੀ ਸਲਾਹ

02/28/2020 10:42:14 AM

ਸਪੋਰਟਸ ਡੈਸਕ— ਇਨ੍ਹਾਂ ਦਿਨਾਂ ’ਚ ਕ੍ਰਿਕਟ ’ਚ ਇਕ ਚੀਜ਼ ਨੂੰ ਲੈ ਕੇ ਬਹੁਤ ਚਰਚਾ ਹੋ ਰਹੀ ਹੈ। ਉਹ ਇਹ ਹੈ ਕਿ ਮੈਚ ਇੰਨੇ ਜ਼ਿਆਦਾ ਹੋ ਗਏ ਹਨ ਕਿ ਕ੍ਰਿਕਟਰਾਂ ਨੂੰ ਹੁਣ ਬ੍ਰੇਕ ਲੈਣ ਦੀ ਜ਼ਰੂਰਤ ਪੈ ਰਹੀ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੋਣ ਜਾਂ ਫਿਰ ਆਸਟਰੇਲੀਆ ਦੇ ਧਾਕੜ ਗਲੇਨ ਮੈਕਸਵੇਲ ਉਹ ਵੀ ਕੁਝ ਅਜਿਹੀ ਹੀ ਰਾਏ ਰਖਦੇ ਹਨ। ਹਾਲਾਂਕਿ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਮਹਾਨ ਕਪਿਲ ਦੇਵ ਦੀ ਰਾਏ ਇਸ ਤੋਂ ਪੂਰੀ ਤਰ੍ਹਾਂ ਵੱਖ ਹੈ।

PunjabKesariਕਪਿਲ ਮੁਤਾਬਕ ਉਹ ਖਿਡਾਰੀ ਜੋ ਭਾਰਤੀ ਕ੍ਰਿਕਟ ਟੀਮ ਲਈ ਨਿਯਮਿਤ ਤੌਰ ’ਤੇ ਖੇਡ ਰਹੇ ਹਨ ਅਤੇ ਜੇਕਰ ਖਿਡਾਰੀਆਂ ਨੂੰ ਲਗਦਾ ਹੈ ਕਿ ਕੌਮਾਂਤਰੀ ਕੈਲੰਡਰ ਬਹੁਤ ਬਿਜ਼ੀ ਹੈ ਤੇ ਉਹ ਥੱਕ ਗਏ ਹਨ ਤਾਂ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਖੇਡਣਾ ਛੱਡ ਦੇਣ ਕਿਉਂਕਿ ਉੱਥੇ (ਆਈ. ਪੀ. ਐੱਲ.) ’ਚ ਉਹ ਦੇਸ਼ ਦੀ ਨੁਮਾਇੰਦਗੀ ਨਹੀਂ ਕਰ ਰਹੇ ਹਨ। ਜੇਕਰ ਖਿਡਾਰੀ ਆਪਣੇ ਦੇਸ਼ ਲਈ ਖੇਡ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਸਰਵਸ੍ਰੇਸ਼ਠ ਦੇਣ ਦੀ ਜ਼ਰੂਰਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਕਪਿਲ ਨੇ 16 ਸਾਲ ਦੇ ਆਪਣੇ ਕੌਮਾਂਤਰੀ ਕਰੀਅਰ ’ਚ ਭਾਰਤ ਲਈ 131 ਟੈਸਟ ਅਤੇ 225 ਵਨ-ਡੇ ਮੈਚ ਖੇਡੇ ਸਨ।


Tarsem Singh

Content Editor

Related News