SA vs ENG : ਹਮਲਾਵਰ ਢੰਗ ਨਾਲ ਜਸ਼ਨ ਮਨਾਉਣਾ ਰਬਾਡਾ ਨੂੰ ਪਿਆ ਮਹਿੰਗਾ, ICC ਨੇ ਲਾਇਆ ਬੈਨ

01/17/2020 4:22:27 PM

ਸਪੋਰਟਸ ਡੈਸਕ— ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ 'ਤੇ ਇਕ ਟੈਸਟ ਮੈਚ ਦੇ ਬੈਨ ਦਾ ਐਲਾਨ ਕਰ ਦਿੱਤਾ ਹੈ। ਦਰਅਸਲ ਰਬਾਡਾ ਇੰਗਲੈਂਡ ਖਿਲਾਫ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਹਿੱਸਾ ਹੈ। ਰਬਾਡਾ 'ਤੇ ਇਹ ਬੈਨ ਪੋਰਟ ਆਫ ਐਲੀਜ਼ਾਬੇਥ 'ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੂੰ ਆਊਟ ਕਰਨ ਦੇ ਬਾਅਦ ਹਮਲਾਵਰ ਤਰੀਕੇ ਨਾਲ ਜਸ਼ਨ ਮਨਾਉਣ ਦੇ ਚਲਦੇ ਲਾਇਆ ਗਿਆ ਹੈ। ਜੋ ਰੂਟ ਨੂੰ ਆਊਟ ਕਰਨ ਦੇ ਬਾਅਦ ਰਬਾਡਾ ਰੂਟ ਕੋਲ ਜਾ ਕੇ ਖ਼ੁਸ਼ੀ ਨਾਲ ਚੀਕਦੇ ਹੋਏ ਨਜ਼ਰ ਆਏ ਸਨ।
PunjabKesari
ਰਬਾਡਾ ਨੂੰ ਇਸ ਹਰਕਤ 'ਤੇ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਇਸ 'ਤੇ ਆਈ. ਸੀ. ਸੀ. ਨੇ ਵੀ ਸਖਤ ਰੁਖ਼ ਅਪਣਾਉਂਦੇ ਹੋਏ ਇਕ ਡਿਮੈਰਿਟ ਪੁਆਇੰਟ ਜੋੜ ਦਿੱਤਾ ਹੈ। ਇਹ ਰਬਾਡਾ ਦਾ ਚੌਥਾ ਡਿਮੈਰਿਟ ਅੰਕ ਸੀ। ਉਸ 'ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਵੀ ਲਾਇਆ ਗਿਆ ਹੈ। ਰੂਟ ਨੇ 46 ਗੇਂਦ 'ਤੇ 27 ਦੌੜਾਂ ਬਣਾਈਆਂ ਅਤੇ ਰਬਾਡਾ ਦੀ ਗੇਂਦ 'ਤੇ ਕਲੀਨ ਬੋਲਡ ਹੋਏ। ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੇਜ਼ਬਾਨ ਟੀਮ ਨੇ ਜਿੱਤਿਆ ਸੀ। ਜਦਕਿ ਇੰਗਲੈਂਡ ਨੇ ਦੂਜੇ ਟੈਸਟ 'ਚ ਵਾਪਸੀ ਕਰਦੇ ਹੋਏ ਕੇਪਟਾਊਨ 'ਚ ਜਿੱਤ ਦਰਜ ਕੀਤੀ ਸੀ।  


Tarsem Singh

Content Editor

Related News