ਕਬੱਡੀ ਕੱਪ ''ਚ ਪਨਿਆਲੀ ਕਲਾਂ ਨੇ ਮਾਰੀ ਬਾਜ਼ੀ

12/19/2017 4:06:03 AM

ਕਾਠਗੜ੍ਹ (ਰਾਜੇਸ਼)- ਧੰਨ-ਧੰਨ ਬਾਬਾ ਗਾਜੀ ਦਾਸ ਤੇ ਧੰਨ-ਧੰਨ ਬਾਬਾ ਜਗਤ ਰਾਮ ਜੀ ਵੈੱਲਫੇਅਰ ਐਂਡ ਸਪੋਰਟਸ ਕਲੱਬ ਪਨਿਆਲੀ ਕਲਾਂ ਵੱਲੋਂ ਦੂਜਾ ਸ਼ਾਨਦਾਰ ਕਬੱਡੀ ਕੱਪ ਪਿੰਡ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਥੇਦਾਰ ਗੁਰਮੇਲ ਸਿੰਘ ਵੱਲੋਂ ਕੀਤਾ ਗਿਆ।
ਇਨਾਮਾਂ ਦੀ ਵੰਡ ਮੁੱਖ ਮਹਿਮਾਨ ਜੋਗਿੰਦਰ ਸਿੰਘ ਮਾਨ ਯੂ.ਕੇ. ਤੇ ਜ਼ੈਲਦਾਰ ਸੁਖਵਿੰਦਰ ਸਿੰਘ ਚੈਡੀਆਂ ਨੇ ਕੀਤੀ। ਬੈਸਟ ਜਾਫੀ ਤੇ ਬੈਸਟ ਰੇਡਰ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਤ ਕੀਤਾ ਗਿਆ। ਇਸ ਕਬੱਡੀ ਕੱਪ 'ਚ ਜੋਗਿੰਦਰ ਸਿੰਘ ਮਾਨ ਯੂ.ਕੇ. ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਉਨ੍ਹਾਂ ਨੇ ਸਕੂਲ 'ਚ ਸਟੇਡੀਅਮ ਦੀ ਉਸਾਰੀ ਵੀ ਕਰਵਾਈ ਸੀ। ਕਬੱਡੀ ਕੱਪ ਦੌਰਾਨ ਲੰਗਰ ਦੀ ਸੇਵਾ ਬਾਬਾ ਜਗਤਾਰ ਸਿੰਘ ਡੇਰਾ ਜੀਓਵਾਲ ਵੱਲੋਂ ਕੀਤੀ ਗਈ। 
ਇਸ ਮੌਕੇ ਤਰਲੋਚਨ ਸਿੰਘ ਸੰਮਤੀ ਮੈਂਬਰ, ਨਿਰਮਲ ਸਿੰਘ ਮਾਨ, ਢਾਡੀ ਗੁਰਬਖਸ਼ ਸਿੰਘ, ਪਿਆਰਾ ਸਿੰਘ ਸਰਪੰਚ, ਸ਼ਿੰਗਾਰਾ ਸਿੰਘ, ਆਤਮਾ ਸਿੰਘ ਪੰਚ, ਮਹਾ ਸਿੰਘ, ਸਿਮਰਨ ਅਟਵਾਲ, ਮੁਨੀ ਸਿਆਣਾ, ਭਗਵਾਨ ਨਿਊਜ਼ੀਲੈਂਡ, ਪ੍ਰੇਮ ਸਿੰਘ ਖਾਲਸਾ, ਮਨੀ ਮਾਣਕੂ, ਰਾਜੀਵ, ਜੱਗਾ ਪ੍ਰਧਾਨ, ਅਸ਼ੋਕ ਕੁਮਾਰ ਈ.ਟੀ.ਓ. ਸੁਰਜੀਤ ਸਿੰਘ, ਪੰਡਤ ਸ਼ਿਵ ਸ਼ਰਮਾ, ਗੁਰਦੇਵ ਸਿੰਘ ਆਦਿ ਹਾਜ਼ਰ ਸਨ। 


Related News