ਸਿੰਘੂ ਬਾਰਡਰ 'ਤੇ ਪੈਣਗੀਆਂ ਕਬੱਡੀਆਂ, ਜਾਣੋ ਟੂਰਨਾਮੈਂਟ ਦੀ ਪੂਰੀ ਜਾਣਕਾਰੀ (ਦੇਖੋ ਵੀਡੀਓ)

09/15/2021 1:54:09 PM

ਸਪੋਰਟਸ ਡੈਸਕ- ਸੰਯੁਕਤ ਕਿਸਾਨ ਮੋਰਚਾ ਦੀ ਰਹਿਨੁਮਾਈ 'ਚ ਸਿੰਘੂ ਬਾਰਡਰ 'ਤੇ ਕਬੱਡੀ ਲੀਗ ਦਾ ਆਯੋਜਨ ਕੀਤਾ ਜਾਵੇਗਾ। ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਦੇ ਬੁਲਾਰੇ ਨੇ ਕਿਹਾ ਕੇ ਇਸ ਆਗਾਮੀ ਕਬੱਡੀ ਲੀਗ 'ਚ ਸ਼ਾਮਲ ਹੋਣ ਵਾਲੇ ਕਈ ਕਬੱਡੀ ਖਿਡਾਰੀ ਸ਼ੁਰੂ ਤੋਂ ਇਸ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਸ਼ਾਮਲ ਰਹੇ ਹਨ ਤੇ ਉਨ੍ਹਾਂ ਨੇ ਵੱਖ-ਵੱਖ ਸੇਵਾਵਾਂ ਜਿਵੇਂ ਲੰਗਰ ਆਦਿ ਦੀ ਸੇਵਾ ਵੀ ਕੀਤੀ ਹੈ। ਇਨ੍ਹਾਂ ਕਬੱਡੀ ਖਿਡਾਰੀਆਂ ਨੇ ਸੰਯੁਕਤ ਕਿਸਾਨ ਸੰਘ ਨੇ ਸੰਯੁਕਤ ਕਿਸਾਨ ਮੋਰਚਾ ਅੱਗੇ ਆਪਣੀ ਭਾਵਨਾ ਪ੍ਰਗਟਾਉਂਦੇ ਹੋਏ ਕਿਸਾਨ ਅੰਦੋਲਨ ਦੇ ਪ੍ਰਮੁੱਖ ਸਥਾਨਾਂ ਸਿੰਧੂ ਬਾਰਡਰ ਤੇ ਟਿਕਰੀ 'ਚ ਕਬੱਡੀ ਟੂਰਨਾਮੈਂਟ ਕਰਾਉਣ ਦੀ ਸਲਾਹ ਦਿੱਤੀ ਤਾਂ ਜੋ ਕਿਸਾਨੀ ਸੰਘਰਸ਼ ਦੇ ਇਸ ਮਹਾਕੁੰਭ 'ਚ ਅੰਦੋਲਨਕਾਰੀਆਂ 'ਚ ਜੋਸ਼ ਤੇ ਉਤਸ਼ਾਹ ਭਰਿਆ ਜਾ ਸਕੇ।

ਬੁਲਾਰੇ ਨੇ ਅੱਗੇ ਕਿਹਾ ਕਿ ਐੱਨ. ਆਰ. ਆਈ. ਵੀਰਾਂ ਤੇ ਕਬੱਡੀ ਪ੍ਰਮੋਟਰਾਂ ਦੀ ਵੀ ਕਿਸਾਨ ਅੰਦੋਲਨ ਦੌਰਾਨ ਕਬੱਡੀ ਲੀਗ ਕਰਾਉਣ ਦੀ ਮੰਗ ਸੀ। ਉਨ੍ਹਾਂ ਅੱਗੇ ਕਿਹਾ ਕਿ ਇਸ ਉਦੇਸ਼ ਲਈ ਮਸ਼ਹੂਰ ਕਬੱਡੀ ਖਿਡਾਰੀਆਂ 'ਚੋਂ ਇਕ ਟੋਨੀ ਸੰਧੂ ਰੁੜਕਾਂ ਨੂੰ ਕਬੱਡੀ ਕਮੇਟੀ 'ਚ ਸ਼ਾਮਲ ਕੀਤਾ ਗਿਆ ਹਨ ਤੇ ਉਹ ਕਬੱਡੀ ਖਿਡਾਰੀਆਂ ਨਾਲ ਤਾਲਮੇਲ ਕਰਨਗੇ। ਕਬੱਡੀ ਲੀਗ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਕਰੇਗਾ। ਮੋਰਚੇ 'ਚ ਇਕ ਨਵੀਂ ਰੂਹ ਭਰਨ ਲਈ ਇਹ ਖ਼ਾਸ ਉਪਰਾਲਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾ ਨੇ ਇਸ ਈਵੈਂਟ ਨੂੰ ਸਫ਼ਲ ਬਣਾਉਣ ਲਈ ਵੱਡੀ ਗਿਣਤੀ 'ਚ ਲੋਕਾਂ ਦੇ ਸ਼ਾਮਲ ਹੋਣ ਦੀ ਅਪੀਲ ਕੀਤੀ। 

ਇਸ ਮੌਕੇ ਟੋਨੀ ਸੰਧੂ ਨੇ ਕਿਹਾ ਕਿ ਇਹ ਸੰਪੂਰਨ ਟੂਰਨਾਮੈਂਟ ਹੋਵੇਗਾ। ਟੂਰਨਾਮੈਂਟ  ਦੇ ਅੰਤ 'ਚ ਖਿਡਾਰੀਆਂ ਲਈ ਇਨਾਮ ਵੰਡ ਵੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 22, 23 ਤਾਰੀਖ਼ ਨੂੰ ਟਿਕਰੀ ਬਰਾਡਰ 'ਤੇ ਕਬੱਡੀ ਮੈਚ ਹੋਣਗੇ ਜਦਕਿ 24, 25, 26 ਨੂੰ ਸਿੰਘੂ ਬਾਰਡਰ 'ਤੇ ਕਬੱਡੀ ਮੈਚ ਹੋਣਗੇ।  


Tarsem Singh

Content Editor

Related News