ਸੁਮਿਤ ਅਤੇ ਗਾਇਤਰੀ ਕਰਨਗੇ ਦਿੱਲੀ ਕਬੱਡੀ ਟੀਮਾਂ ਦੀ ਕਪਤਾਨੀ
Saturday, Feb 16, 2019 - 12:21 PM (IST)

ਨਵੀਂ ਦਿੱਲੀ— ਸੁਮਿਤ ਅਤੇ ਗਾਇਤਰੀ ਕੋਲਕਾਤਾ 'ਚ ਆਯੋਜਿਤ 45ਵੀਂ ਜੂਨੀਅਰ ਰਾਸ਼ਟਰੀ ਕਬੱਡੀ ਪ੍ਰਤੀਯੋਗਿਤਾ 'ਚ ਕ੍ਰਮਵਾਰ ਲੜਕੇ ਅਤੇ ਲੜਕੀਆਂ ਦੇ ਵਰਗ 'ਚ ਦਿੱਲੀ ਦੀਆਂ ਟੀਮਾਂ ਦੀ ਕਪਤਾਨੀ ਕਰਨਗੇ। ਦਿੱਲੀ ਰਾਜ ਕਬੱਡੀ ਸੰਘ ਦੇ ਸਕੱਤਰ ਨਿਰੰਜਨ ਸਿੰਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪ੍ਰਤੀਯੋਗਿਤਾ ਦੇ ਲਈ ਲੜਕਿਆਂ ਅਤੇ ਲੜਕੀਆਂ ਦੇ ਵਰਗ 'ਚ 12-12 ਮੈਂਬਰੀ ਟੀਮਾਂ ਦੀ ਚੋਣ ਕੀਤੀ ਗਈ ਹੈ। ਪ੍ਰਤੀਯੋਗਿਤਾ 18 ਫਰਵਰੀ ਤਕ ਚਲੇਗੀ।
ਲੜਕਿਆਂ ਦੀ ਟੀਮ : ਸੁਮਿਤ (ਕਪਤਾਨ), ਵਿਨੇ, ਗੌਰਵ, ਸਾਹਿਲ, ਸੌਰਭ, ਸ਼ੁਭਮ, ਆਸ਼ੀਸ਼, ਸੌਰਭ ਨਾਗਰ, ਅਨੁਰਾਗ, ਸੁਧੀਰ, ਅਮਿਤ ਅਤੇ ਅਰੁਣ। ਜਤਿੰਦਰ ਨਾਗਰ (ਕੋਚ), ਪ੍ਰੇਮ ਸਿੰਘ (ਮੈਨੇਜਰ)
ਲੜਕੀਆਂ ਦੀ ਟੀਮ : ਗਾਇਤਰੀ (ਕਪਤਾਨ), ਪੂਨਮ, ਸੋਨੀਆ, ਰਿਤੂ, ਰੇਖਾ, ਪੁਨੀਤਾ, ਨੇਹਾ, ਜੋਤੀ, ਮਹਿਮਾ, ਮੌਸਮੀ, ਹਿਮਾਂਸ਼ੀ ਅਤੇ ਨਿਕਿਤਾ। ਰਾਜਕੁਮਾਰੀ (ਕੋਚ), ਨਰਿੰਦਰ ਡਬਾਸ (ਮੈਨੇਜਰ)।