ਕਬੱਡੀ ਲੀਗ : ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 39-30 ਨਾਲ ਹਰਾਇਆ
Sunday, Oct 21, 2018 - 09:44 PM (IST)

ਪੁਣੇ— ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਬੰਗਾਲ ਵਾਰੀਅਰਸ ਨੂੰ ਐਤਵਾਰ 39-30 ਨਾਲ ਹਰਾ ਦਿੱਤਾ। ਦਿੱਲੀ ਦੀ 4 ਮੈਚਾਂ 'ਚ ਇਹ ਦੂਜੀ ਜਿੱਤ ਹੈ ਤੇ ਉਸਦੇ 14 ਅੰਕ ਹੋ ਗਏ ਹਨ ਜਦਕਿ ਵਾਰੀਅਰਸ ਨੂੰ 4 ਮੈਚਾਂ 'ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਦੇ 13 ਅੰਕ ਹਨ। ਦਿੱਲੀ ਦੇ ਲਈ ਨਵੀਨ ਕੁਮਾਰ ਨੇ ਸਭ ਤੋਂ ਜ਼ਿਆਦਾ 11 ਅੰਕ ਤੇ ਬੰਗਾਲ ਲਈ ਉਸਦੇ ਕੋਰੀਆਈ ਖਿਡਾਰੀ ਜਾਂਗ ਕੁਨ ਨੇ 10 ਅੰਕ ਹਾਸਲ ਕੀਤੇ।