ਸ਼ਹੀਦ ਸਰਾਭਾ ਯਾਦਗਾਰੀ ਟੂਰਨਾਮੈਂਟ ’ਚ ਖੇਡ ਪ੍ਰੇਮੀਆਂ ਨੇ ਕਬੱਡੀ, ਹਾਕੀ ਤੇ ਫੁੱਟਬਾਲ ਦੇ ਫਸਵੇਂ ਮੈਚਾਂ ਦਾ ਮਾਣਿਆ ਆਨੰਦ

Thursday, Nov 18, 2021 - 11:55 AM (IST)

ਸ਼ਹੀਦ ਸਰਾਭਾ ਯਾਦਗਾਰੀ ਟੂਰਨਾਮੈਂਟ ’ਚ ਖੇਡ ਪ੍ਰੇਮੀਆਂ ਨੇ ਕਬੱਡੀ, ਹਾਕੀ ਤੇ ਫੁੱਟਬਾਲ ਦੇ ਫਸਵੇਂ ਮੈਚਾਂ ਦਾ ਮਾਣਿਆ ਆਨੰਦ

ਜੋਧਾਂ (ਸਰੋਏ)-ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਸਰਾਭਾ ਵੱਲੋਂ ਸ਼ਹੀਦ ਸਰਾਭਾ ਜੀ ਦੇ 106ਵੇਂ ਸ਼ਹੀਦੀ ਦਿਵਸ ’ਤੇ ਗੋਲਡ ਕੱਪ ਖੇਡ ਮੇਲਾ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਸਾਰੇ ਹੀ ਮੈਚਾਂ ਦਾ ਦਰਸ਼ਕਾਂ ਦੇ ਖੂਬ ਆਨੰਦ ਮਾਣਿਆ। ਕਲੱਬ ਪ੍ਰਧਾਨ ਕੁਲਦੀਪ ਸਿੰਘ, ਪ੍ਰੈੱਸ ਸਕੱਤਰ ਦਵਿੰਦਰ ਸਿੰਘ, ਸਕੱਤਰ ਅਮਰ ਸਿੰਘ, ਸੁਖਵਿੰਦਰ ਸਿੰਘ ਬਬਲੀ ਆਦਿ ਦੀ ਅਗਵਾਈ ਹੇਠ ਹੋਏ ਵੱਖ-ਵੱਖ ਖੇਡ ਮੁਕਾਬਲਿਆਂ ’ਚ ਕਬੱਡੀ ਆਲ ਓਪਨ ਦੇ ਫਸਵੇਂ ਫਾਈਨਲ ਮੈਚ ’ਚ ਮਾਣਕ ਜੋਧਾਂ ਕਲੱਬ ਭਗਵਾਨਪੁਰਾ ਨੇ ਐੱਸ. ਕੇ. ਐੱਸ. ਕਲੱਬ ਕਲਸੀਆਂ ਨੂੰ ਹਰਾ ਕੇ 1.50 ਲੱਖ ਦਾ ਪਹਿਲਾ ਇਨਾਮ ਜਿੱਤਿਆ। ਹਾਕੀ ਆਲ ਓਪਨ ਦੇ ਹੋਏ ਸੰਘਰਸ਼ਮਈ ਫਾਈਨਲ ਮੈਚ ’ਚ ਛੱਜਾਵਾਲ ਦੀ ਟੀਮ ਨੇ ਪੰਜਾਬ ਪੁਲਸ ਦੀ ਟੀਮ ਨੂੰ 1-0 ਨਾਲ ਹਰਾ ਕੇ 1 ਲੱਖ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਇਸੇ ਤਰ੍ਹਾਂ ਫੁੱਟਬਾਲ ਆਲ ਓਪਨ ਦੇ ਫਾਈਨਲ ਮੈਚ ਦੌਰਾਨ ਜਲੰਧਰ ਯੂਨੀਵਰਸਿਟੀ ਦੀ ਟੀਮ ਨੇ ਆਦਮਪੁਰ ਕਲੱਬ ਨੂੰ ਹਰਾ ਕੇ 1.51 ਲੱਖ ਦਾ ਪਹਿਲਾ ਇਨਾਮ ਆਪਣੇ ਨਾਂ ਕੀਤਾ। ਫੁੱਟਬਾਲ ਪਿੰਡ ਵਾਰ ਦੇ ਮੈਚ ’ਚ ਲਤਾਲਾ ਕਲੱਬ ਨੇ ਸਰਾਭਾ ਕਲੱਬ ਨੂੰ ਹਰਾਇਆ।

ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਵਾਰ ਗੋਲਡ ਕੱਪ ਅਤੇ ਸਾਰੀਆਂ ਹੀ ਖੇਡਾਂ ਦੇ ਸਰਵੋਤਮ ਖਿਡਾਰੀਆਂ ਦਾ ਮੋਟਰਸਾਈਕਲਾਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਬਿੰਦਰ ਯੂ. ਐੱਸ. ਏ., ਰਾਜਵੀਰ ਸਿੰਘ ਯੂ. ਐੱਸ. ਏ., ਚੇਅਰਮੈਨ ਪਰਮਜੀਤ ਸਿੰਘ, ਇੰਦਰਜੀਤ ਸਿੰਘ ਕੈਨੇਡਾ, ਜਸਵਿੰਦਰ ਰਾਣਾ, ਜਸਵਿੰਦਰ ਸੋਖੀ, ਸਾਧੂ ਸਿੰਘ, ਕਮਿੱਕਰ ਸਿੰਘ, ਜਰਨੈਲ ਸਿੰਘ ਕੈਨੇਡਾ, ਸਾਬਕਾ ਸਰਪੰਚ ਜਗਤਾਰ ਸਿੰਘ ਤੇ ਹੋਰ ਹਾਜ਼ਰ ਸਨ।
 


author

Manoj

Content Editor

Related News